Delhi Coaching Center - ਦਿੱਲੀ ਦੇ ਕੋਚਿੰਗ ਸੈਂਟਰ 'ਚ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰੇਗੀ ਸੀਬੀਆਈ
Admin / National
ਨੈਸ਼ਨਲ ਡੈਸਕ : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਵਿਚ ਇਕ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ ਵਿਚ ਪਾਣੀ ਭਰਨ ਕਾਰਨ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਵਿਚ ਭਾਰੀ ਮੀਂਹ ਤੋਂ ਬਾਅਦ ਪੁਰਾਣੇ ਰਾਜੇਂਦਰ ਨਗਰ ਖੇਤਰ ਵਿਚ ਸਥਿਤ ‘ਰਾਓ ਆਈਏਐੱਸ ਸਟੱਡੀ ਸਰਕਲ’ ਦੀ ਇਮਾਰਤ ਦੇ ਬੇਸਮੈਂਟ ਵਿਚ ਪਾਣੀ ਭਰ ਜਾਣ ਕਾਰਨ ਤਿੰਨ ਸਿਵਲ ਸੇਵਾਵਾਂ ਦੇ ਉਮੀਦਵਾਰਾਂ – ਉੱਤਰ ਪ੍ਰਦੇਸ਼ ਦੀ ਸ਼੍ਰੇਆ ਯਾਦਵ (25) ਅਤੇ ਤੇਲੰਗਾਨਾ ਦੀ ਤਾਨਿਆ (25) ਦੀ ਮੌਤ ਹੋ ਗਈ। 27 ਜੁਲਾਈ ਨੂੰ ਸੋਨੀ (25) ਅਤੇ ਕੇਰਲ ਦੇ ਨੇਵਿਨ ਡੇਲਵਿਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਸੀਬੀਆਈ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਤੋਂ ਲਈ ਸੀ।
ਹਾਈਕੋਰਟ ਨੇ ਉਮੀਦਵਾਰਾਂ ਦੀ ਮੌਤ ਨੂੰ ਲੈ ਕੇ ਪੁਲਿਸ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਅਧਿਕਾਰੀਆਂ ਨੂੰ ਸਖ਼ਤ ਫਟਕਾਰ ਲਗਾਈ ਸੀ ਅਤੇ ਕਿਹਾ ਸੀ ਕਿ ਇਹ ਸਮਝ ਨਹੀਂ ਆ ਰਿਹਾ ਕਿ ਉਮੀਦਵਾਰ 'ਬੇਸਮੈਂਟ' ਤੋਂ ਬਾਹਰ ਕਿਵੇਂ ਨਹੀਂ ਆ ਸਕਦੇ ਹਨ। ਅਦਾਲਤ ਨੇ ਇਹ ਵੀ ਜਾਣਨਾ ਚਾਹਿਆ ਕਿ ‘ਬੇਸਮੈਂਟ’ ਦੇ ਦਰਵਾਜ਼ੇ ਬੰਦ ਸਨ ਜਾਂ ਪੌੜੀਆਂ ਤੰਗ ਸਨ। ਅਦਾਲਤ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੂੰ ਇਸ ਅਪਰਾਧਿਕ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਨਿਗਰਾਨੀ ਲਈ ਇੱਕ ਸੀਨੀਅਰ ਅਧਿਕਾਰੀ ਨੂੰ ਨਾਮਜ਼ਦ ਕਰਨ ਲਈ ਵੀ ਕਿਹਾ ਸੀ।
CBI Will Investigate The Death Of Students In The Coaching Center Of Delhi