Agra - ਭਾਰੀ ਬਾਰਿਸ਼ ਕਾਰਨ Taj Mahal ਦੇ ਗੁੰਬਦਾਂ 'ਚੋਂ ਟਪਕਣ ਲੱਗਾ ਪਾਣੀ, ਵੀਡੀਓ ਵਾਇਰਲ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ ਭਰ 'ਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹਾਲ ਹੀ 'ਚ ਤਾਜ ਮਹਿਲ ਦੇ ਗੁੰਬਦ 'ਚੋਂ ਪਾਣੀ ਟਪਕਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਬਾਗ ਵਿਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਖਾਸ ਕਰਕੇ ਮਾਨਸੂਨ ਦੌਰਾਨ ਵਾਪਰੀ ਹੈ, ਜੋ ਤਾਜ ਮਹਿਲ ਦੀ ਬਣਤਰ ਅਤੇ ਸੰਭਾਲ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਏਐੱਸਆਈ ਨੇ ਪਾਣੀ ਦੇ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲੋੜੀਂਦੀ ਮੁਰੰਮਤ ਲਈ ਉਪਾਅ ਕੀਤੇ ਜਾ ਰਹੇ ਹਨ।
ਇਮਾਰਤ ਨੂੰ ਪੁੱਜਾ ਕਾਫੀ ਨੁਕਸਾਨ
ਇਕ ਰਿਪੋਰਟ ਮੁਤਾਬਕ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਾਜ ਮਹਿਲ ਦੀ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧਿਕਾਰੀ ਰਾਜਕੁਮਾਰ ਪਟੇਲ ਨੇ ਕਿਹਾ ਕਿ ਮੁੱਖ ਗੁੰਬਦ ਵਿੱਚੋਂ ਪਾਣੀ ਟਪਕ ਰਿਹਾ ਹੈ, ਪਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਕਿੱਥੋਂ ਲੀਕ ਹੋ ਰਿਹਾ ਹੈ। ਗੁੰਬਦ ਦੇ ਪੱਥਰਾਂ ਵਿੱਚ ਬਾਰੀਕ ਤਰੇੜਾਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਪਾਣੀ ਵਹਿ ਰਿਹਾ ਹੈ। ਮੁੱਖ ਮਕਬਰੇ ਦੇ ਸਾਹਮਣੇ ਵਾਲਾ ਬਗੀਚੇ ਵਿਚ ਪਾਣੀ ਭਰ ਗਿਆ ਹੈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਤਾਜ ਮਹਿਲ ਦੇ ਗੁੰਬਦਾਂ ਤੋਂ ਪਾਣੀ ਰਿਸਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਪਾਣੀ ਸ਼ਾਹਜਹਾਂ ਅਤੇ ਮੁਮਤਾਜ਼ ਦੇ ਮਕਬਰਿਆਂ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਤਾਜ ਮਹਿਲ ਦੇ ਬਗੀਚੇ ਵੀ ਮੀਂਹ ਦੇ ਪਾਣੀ ਵਿਚ ਡੁੱਬ ਗਏ ਹਨ, ਜਿਸ ਕਾਰਨ ਪੂਰੇ ਕੰਪਲੈਕਸ ਵਿਚ 2 ਤੋਂ 3 ਫੁੱਟ ਤੱਕ ਪਾਣੀ ਖੜ੍ਹਾ ਹੈ।
Agra Water Started Dripping From The Domes Of Taj Mahal Due To Heavy Rain