Ratan Tata Death- ਉੱਘੇ ਉਦਯੋਗਪਤੀ ਰਤਨ ਟਾਟਾ ਦਾ ਦੇਹਾਂਤ, ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਸਮੇਤ ਕਈ ਵੱਡੇ ਲੋਕਾਂ ਨੇ ਪ੍ਰਗਟਾਇਆ ਦੁੱਖ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਦੇ ਸਭ ਤੋਂ ਵੱਡੇ ਸਮੂਹ ਟਾਟਾ ਸੰਨਜ਼ ਦੇ ਸਾਬਕਾ ਮੁਖੀ ਰਤਨ ਟਾਟਾ ਦੀ ਬੁੱਧਵਾਰ ਨੂੰ ਮੌਤ ਹੋ ਗਈ। ਉਹ 86 ਸਾਲ ਦੇ ਸਨ। ਦੇਸ਼ ਦੇ ਇਸ ਦਿੱਗਜ ਉਦਯੋਗਪਤੀ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਰਤਨ ਟਾਟਾ ਆਪਣੀ ਵਧਦੀ ਉਮਰ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਰਤਨ ਟਾਟਾ ਨੂੰ ਆਪਣਾ 'ਦੋਸਤ, ਮਾਰਗਦਰਸ਼ਕ ਅਤੇ ਸਲਾਹਕਾਰ' ਦੱਸਦੇ ਹੋਏ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਇਕ ਬਿਆਨ 'ਚ ਉਦਯੋਗਪਤੀ ਦੀ ਮੌਤ ਦੀ ਪੁਸ਼ਟੀ ਕੀਤੀ।
ਐਨ ਚੰਦਰਸ਼ੇਖਰਨ ਨੇ ਕਿਹਾ ਕਿ ਅਸੀਂ ਸ਼੍ਰੀ ਰਤਨ ਨਵਲ ਟਾਟਾ ਨੂੰ ਡੂੰਘੇ ਘਾਟੇ ਦੇ ਨਾਲ ਵਿਦਾਈ ਦੇ ਰਹੇ ਹਾਂ, ਉਹ ਸੱਚਮੁੱਚ ਇੱਕ ਅਸਾਧਾਰਨ ਨੇਤਾ ਸਨ, ਜਿਨ੍ਹਾਂ ਦੇ ਬੇਮਿਸਾਲ ਯੋਗਦਾਨ ਨੇ ਨਾ ਸਿਰਫ ਟਾਟਾ ਸਮੂਹ ਨੂੰ ਸਗੋਂ ਸਾਡੇ ਦੇਸ਼ ਦੇ ਤਾਣੇ-ਬਾਣੇ ਨੂੰ ਵੀ ਆਕਾਰ ਦਿੱਤਾ ਹੈ।
ਰਤਨ ਟਾਟਾ ਦੇਸ਼ ਦੇ ਵੱਡੇ ਅਤੇ ਸੀਨੀਅਰ ਉਦਯੋਗਪਤੀ ਸਨ। ਅਜਿਹੇ 'ਚ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
Eminent Industrialist Ratan Tata s Death