ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Kamya Karthikeyan - 12ਵੀਂ ਕਲਾਸ ਦੀ ਕਾਮਿਆ ਕਾਰਤੀਕੇਅਨ ਨੇ ਕੀਤਾ ਕਮਾਲ, ਸੱਤ ਮਹਾਦੀਪਾਂ ਦੀ ਸਭ ਤੋਂ ਉੱਚੀ ਚੋਟੀ ਨੂੰ ਕੀਤਾ ਫਤਹਿ

Kamya Karthikeyan - 12ਵੀਂ ਕਲਾਸ ਦੀ ਕਾਮਿਆ ਕਾਰਤੀਕੇਅਨ ਨੇ ਕੀਤਾ ਕਮ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : 17 ਸਾਲਾ ਕਾਮਿਆ ਕਾਰਤੀਕੇਅਨ ਨੇ ਇਤਿਹਾਸ ਰਚਦੇ ਹੋਏ ਸੱਤ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇੰਡੀਅਨ ਨੇਵਲ ਚਿਲਡਰਨ ਸਕੂਲ (ਮੁੰਬਈ) ਦੀ 12ਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਨੇ 24 ਦਸੰਬਰ 2024 ਨੂੰ ਚਿਲੀ ਦੇ ਮਿਆਰੀ ਸਮੇਂ ਅਨੁਸਾਰ ਸ਼ਾਮ 5:20 ਵਜੇ ਅੰਟਾਰਕਟਿਕਾ ਦੀ ਮਾਊਂਟ ਵਿੰਸਨ ਚੋਟੀ ਨੂੰ ਫਤਹਿ ਕਰਕੇ ਇਸ ਇਤਿਹਾਸਕ ਕਾਰਨਾਮੇ ਨੂੰ ਪੂਰਾ ਕੀਤਾ।


ਕਾਮਿਆ ਦੇ ਨਾਲ ਇਸ ਸ਼ਾਨਦਾਰ ਯਾਤਰਾ 'ਤੇ ਉਸ ਦੇ ਪਿਤਾ ਭਾਰਤੀ ਜਲ ਸੈਨਾ ਦੇ ਕਮਾਂਡਰ ਐੱਸ. ਕਾਰਤੀਕੇਅਨ ਵੀ ਸ਼ਾਮਲ ਸੀ। ਦੋਵਾਂ ਨੇ ਅੰਟਾਰਕਟਿਕਾ ਦੀ ਇਸ 16,055 ਫੁੱਟ ਉੱਚੀ ਚੋਟੀ ਨੂੰ ਫਤਹਿ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਕਾਮਿਆ ਨੇ ਇਹ ਸਾਹਸੀ ਸਫ਼ਰ 13 ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਸੀ। ਉਸ ਦਾ ਸਫ਼ਰ ਹਿੰਮਤ, ਦ੍ਰਿੜ੍ਹਤਾ ਅਤੇ ਜਨੂੰਨ ਦੀ ਮਿਸਾਲ ਹੈ।



ਭਾਰਤ ਤੇ ਜਲ ਸੈਨਾ ਲਈ ਮਾਣ ਵਾਲਾ ਪਲ

ਭਾਰਤੀ ਜਲ ਸੈਨਾ ਨੇ ਇਸ ਇਤਿਹਾਸਕ ਪ੍ਰਾਪਤੀ 'ਤੇ ਕਾਮਿਆ ਅਤੇ ਉਸ ਦੇ ਪਿਤਾ ਨੂੰ ਵਧਾਈ ਦਿੱਤੀ ਹੈ। ਇਸ ਨੂੰ "ਇਤਿਹਾਸਕ ਪ੍ਰਾਪਤੀ" ਦੱਸਦੇ ਹੋਏ ਜਲ ਸੈਨਾ ਨੇ ਕਿਹਾ ਕਿ ਇਹ ਭਾਰਤੀ ਨੌਜਵਾਨਾਂ ਦੀ ਅਥਾਹ ਸਮਰੱਥਾ ਅਤੇ ਸਾਹਸ ਨੂੰ ਦਰਸਾਉਂਦੀ ਹੈ। ਪਹਿਲੀ ਵਾਰ ਮਾਊਂਟ ਐਵਰੈਸਟ ਫਤਹਿ ਕਰਕੇ ਸੁਰਖੀਆਂ ਬਟੋਰਨ ਵਾਲੀ ਕਾਮਿਆ ਹੁਣ ਦੁਨੀਆ ਭਰ ਦੇ ਨੌਜਵਾਨ ਪਰਬਤਾਰੋਹੀਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ। ਉਸਦੀ ਸਫਲਤਾ ਪਿੱਛੇ ਉਸਦੇ ਪਰਿਵਾਰ, ਸਕੂਲ ਅਤੇ ਭਾਰਤੀ ਜਲ ਸੈਨਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

Class 12 Student Kamya Karthikeyan Achieved A Feat Conquering The Highest Peak Of The Seven Continents


Popular Posts
Just Now