ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਝਟਕਾ, ਇਹ 5 ਟਰੇਨਾਂ ਹੋਈਆਂ ਰੱਦ, ਕਈਆਂ ਦਾ ਬਦਲਿਆ ਸਮਾਂ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਧੁੰਦ ਅਤੇ ਮੁਰੰਮਤ ਦੇ ਕੰਮ ਕਾਰਨ ਜੰਮੂ ਆਉਣ ਵਾਲੀਆਂ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਰੇਲਵੇ ਨੇ ਜੰਮੂ ਆਉਣ ਵਾਲੀਆਂ 5 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਦਰਜਨ ਤੋਂ ਵੱਧ ਟਰੇਨਾਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਅਜਿਹੇ 'ਚ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
8 ਜਨਵਰੀ ਤੋਂ ਜੰਮੂ ਰੇਲਵੇ ਸਟੇਸ਼ਨ 'ਤੇ ਟ੍ਰੈਕ ਨਾਨ-ਇੰਟਰਲਾਕਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਦਿਨ ਵੇਲੇ ਕੋਈ ਵੀ ਟਰੇਨ ਜੰਮੂ ਰੇਲਵੇ ਸਟੇਸ਼ਨ 'ਤੇ ਨਹੀਂ ਪਹੁੰਚ ਸਕੇਗੀ। ਇਸ ਕਾਰਨ ਰੇਲਵੇ ਯਾਤਰੀਆਂ ਨੂੰ 8 ਤੋਂ 14 ਜਨਵਰੀ ਤੱਕ ਆਪਣਾ ਸਮਾਂ ਬਦਲਣਾ ਹੋਵੇਗਾ। ਇਸ ਦੌਰਾਨ 30 ਟਰੇਨਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ 'ਚੋਂ 7 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ ਜਦਕਿ ਕੁਝ ਪੰਜਾਬ, ਦਿੱਲੀ ਜਾਂ ਅੰਬਾਲਾ ਤੋਂ ਆਪਣੀ ਮੰਜ਼ਿਲ 'ਤੇ ਪਹੁੰਚਣਗੇ।
ਰੱਦ ਕੀਤੀਆਂ ਗਈਆਂ ਟਰੇਨਾਂ
ਹੇਮਕੁਟ ਐਕਸਪ੍ਰੈਸ, ਸ਼ਾਲੀਮਾਰ ਐਕਸਪ੍ਰੈਸ, ਟਾਟਾਮੁਰੀ ਐਕਸਪ੍ਰੈਸ, ਕਾਲਕਾ-ਕਟੜਾ ਐਕਸਪ੍ਰੈਸ, ਦੁਰੰਤੋ ਐਕਸਪ੍ਰੈਸ।
ਦੇਰ ਨਾਲ ਆਉਣ ਵਾਲੀਆਂ ਟਰੇਨਾਂ:
ਸ਼੍ਰੀ ਸ਼ਕਤੀ ਐਕਸਪ੍ਰੈਸ (2 ਘੰਟੇ ਦੀ ਦੇਰੀ), ਰਾਜਧਾਨੀ ਐਕਸਪ੍ਰੈਸ (5 ਘੰਟੇ ਦੀ ਦੇਰੀ), ਸ਼ਾਲੀਮਾਰ ਐਕਸਪ੍ਰੈਸ (3 ਘੰਟੇ ਦੀ ਦੇਰੀ), ਉਤਰ ਸੰਪਰਕ ਕ੍ਰਾਂਤੀ (3 ਘੰਟੇ ਦੇਰੀ ਨਾਲ), ਜੰਮੂ ਮੇਲ (4 ਘੰਟੇ ਦੀ ਦੇਰੀ), ਸਿਆਲਦਹ ਐਕਸਪ੍ਰੈਸ (4 ਘੰਟੇ ਲੇਟ), ਗਾਜ਼ੀਪੁਰ ਕਟੜਾ ਐਕਸਪ੍ਰੈਸ (4 ਘੰਟੇ ਦੀ ਦੇਰੀ), ਪੂਜਾ ਐਕਸਪ੍ਰੈਸ (7 ਘੰਟੇ ਦੀ ਦੇਰੀ)।
Shock For Those Going To Mata Vaishno Devi These 5 Trains Have Been Cancelled The Timings Of Many Have Been Changed