Delhi ਦੇ 400 ਤੋਂ ਵੱਧ ਸਕੂਲਾਂ ਨੂੰ ਧਮਕੀਆਂ ਦੇਣ ਵਾਲਾ ਨਿਕਲਿਆ ਨਾਬਾਲਗ, ਪੁਲਿਸ ਵੱਲੋਂ ਗ੍ਰਿਫਤਾਰ, ਇਸ ਅੱਤਵਾਦੀ ਨਾਲ ਹੈ Connection
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਪੁਲਿਸ ਨੇ ਦਿੱਲੀ ਦੇ 400 ਤੋਂ ਵੱਧ ਸਕੂਲਾਂ ਨੂੰ ਬੰਬ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ 12ਵੀਂ ਜਮਾਤ ਵਿਚ ਪੜ੍ਹਦਾ ਹੈ। ਪੁਲਿਸ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਬੱਚੇ ਦੇ ਪਿੱਛੇ ਕਿਤੇ ਕਿਸੇ ਹੋਰ ਦਾ ਹੱਥ ਤਾਂ ਨਹੀਂ ਜੋ ਉਸ ਤੋਂ ਇਹ ਕਰਵਾ ਰਿਹਾ ਸੀ। ਪੁਲਿਸ ਦੋਸ਼ੀ ਦੇ ਪਰਿਵਾਰ ਵਾਲਿਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਐਨਜੀਓ ਨਾਲ ਜੁੜਿਆ ਹੋਇਆ ਹੈ ਬੱਚੇ ਦਾ ਪਰਿਵਾਰ
ਪੁਲਿਸ ਮੁਤਾਬਕ ਧਮਕੀ ਦੇਣ ਵਾਲੇ ਬੱਚੇ ਦਾ ਪਰਿਵਾਰ ਇਕ ਐਨਜੀਓ ਨਾਲ ਜੁੜਿਆ ਹੋਇਆ ਹੈ। ਇਸੇ NGO ਨੇ ਅੱਤਵਾਦੀ ਅਫਜ਼ਲ ਗੁਰੂ ਦੀ ਫਾਂਸੀ ਦਾ ਵੀ ਵਿਰੋਧ ਕੀਤਾ ਸੀ। ਪੁਲਿਸ ਹੁਣ ਪਰਿਵਾਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦੀਆਂ ਟੀਮਾਂ ਹੁਣ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨ ਵਿਚ ਜੁਟੀਆਂ ਹੋਈਆਂ ਹਨ।
ਮੋਬਾਈਲ ਤੇ ਲੈਪਟਾਪ ਬਰਾਮਦ
ਸਪੈਸ਼ਲ ਪੁਲਿਸ ਕਮਿਸ਼ਨਰ ਮਧੂਪ ਤਿਵਾਰੀ ਨੇ ਪੁਲਿਸ ਹੈੱਡਕੁਆਰਟਰ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਾਡੀਆਂ ਟੀਮਾਂ ਨੇ 8 ਜਨਵਰੀ ਨੂੰ ਮਿਲੀ ਈ-ਮੇਲ ਤੋਂ ਬਾਅਦ ਨਾਬਾਲਗ ਦਾ ਪਤਾ ਲਗਾਇਆ। ਈ-ਮੇਲ ਭੇਜਣ ਵਾਲਾ ਨਾਬਾਲਗ ਸੀ, ਇਸ ਲਈ ਟੀਮ ਨੇ ਫੋਰੈਂਸਿਕ ਜਾਂਚ ਲਈ ਉਸ ਦਾ ਲੈਪਟਾਪ ਅਤੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿਚ ਲੈ ਲਿਆ।
Minor Arrested For Threatening More Than 400 Schools In Delhi Has Connection With This Terrorist