ਫਿਰ ਮਿਹਰਬਾਨ ਹੋਈ Haryana ਸਰਕਾਰ - ਸੁਨਾਰੀਆ ਜੇਲ੍ਹ 'ਚੋਂ ਬਾਹਰ ਆਇਆ Ram Rahim, 7 ਸਾਲ ਬਾਅਦ ਸਿਰਸਾ ਡੇਰੇ 'ਚ ਹੋਈ ਵਾਪਸੀ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਹਰਿਆਣਾ ਸਰਕਾਰ ਇਕ ਵਾਰ ਫਿਰ ਡੇਰਾ ਮੁਖੀ ਰਾਮ ਰਹੀਮ 'ਤੇ ਮਿਹਰਬਾਨ ਹੋਈ ਹੈ। ਇਸ ਵਾਰ ਸਰਕਾਰ ਨੇ ਗੁਰਮੀਤ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਅੱਜ ਸਵੇਰੇ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਦੱਸ ਦੇਈਏ ਕਿ ਰਾਮ ਰਹੀਮ 2017 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਸਿਰਸਾ ਆਸ਼ਰਮ ਪਹੁੰਚੇਗਾ। ਜਾਣਕਾਰੀ ਮੁਤਾਬਕ ਇਸ ਵਾਰ ਰਾਮ ਰਹੀਮ 10 ਦਿਨ ਸਿਰਸਾ ਡੇਰੇ ਅਤੇ 20 ਦਿਨ ਬਾਗਪਤ ਡੇਰੇ 'ਚ ਰਹੇਗਾ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਹਨੀਪ੍ਰੀਤ ਰਾਮ ਰਹੀਮ ਨੂੰ ਲੈਣ ਲਈ ਕਾਰ 'ਚ ਸੁਨਾਰੀਆ ਜੇਲ੍ਹ ਦੇ ਬਾਹਰ ਪਹੁੰਚੀ ਸੀ।
ਰਾਮ ਰਹੀਮ ਨੂੰ 2017 ਵਿੱਚ ਸਾਧਵੀ ਜਬਰ ਜਨਾਹ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਸਜ਼ਾ ਹੋਈ ਸੀ। ਉਦੋਂ ਤੋਂ ਉਹ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਇਸ ਤੋਂ ਇਲਾਵਾ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਵੀ ਅਦਾਲਤ ਨੇ ਗੁਰਮੀਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
Haryana Government Again Showed Mercy Ram Rahim Came Out Of Sunaria Jail Returned To Sirsa Dera After 7 Years