ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

Mahakumbh 'ਚ ਬਣੇ ਕਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ, ਅੱਜ ਸੌਂਪੇ ਗਏ ਸਰਟੀਫਿਕੇਟ; ਵਧਿਆ ਸੀਐਮ ਯੋਗੀ ਦਾ ਮਾਣ

Mahakumbh 'ਚ ਬਣੇ ਕਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ, ਅੱਜ ਸੌਂਪੇ ਗ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਮਹਾਸ਼ਿਵਰਾਤਰੀ ਦੇ ਮੌਕੇ 'ਤੇ ਪ੍ਰਯਾਗਰਾਜ 'ਚ 45 ਦਿਨਾਂ ਤੱਕ ਚੱਲਿਆ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਅਧਿਆਤਮਿਕ ਸਮਾਗਮ- ਮਹਾ ਕੁੰਭ ਸਮਾਪਤ ਹੋ ਗਿਆ। 45 ਦਿਨਾਂ ਦੀ ਇਸ ਬੇਮਿਸਾਲ ਤਿਉਹਾਰ ਦੀ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ। ਬੇਮਿਸਾਲ ਕਿਉਂਕਿ ਦੁਨੀਆ ਭਰ ਦੇ ਲੋਕਾਂ ਵਿੱਚੋਂ ਵਿਸ਼ਵਾਸ ਦਾ ਅਜਿਹਾ ਮਹਾਸਾਗਰ ਕਦੇ ਕਿਸੇ ਨੇ ਨਹੀਂ ਦੇਖਿਆ ਹੈ। 45 ਦਿਨਾਂ ਵਿੱਚ 66 ਕਰੋੜ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿਚ ਇਸ਼ਨਾਨ ਕੀਤਾ। ਹਰ ਰੋਜ਼ 1.25 ਕਰੋੜ ਤੋਂ ਵੱਧ ਸ਼ਰਧਾਲੂ ਮਹਾਕੁੰਭ 'ਚ ਪਹੁੰਚੇ। 50 ਲੱਖ ਤੋਂ ਵੱਧ ਵਿਦੇਸ਼ੀ ਸ਼ਰਧਾਲੂ ਆਏ। 70 ਤੋਂ ਵੱਧ ਦੇਸ਼ਾਂ ਦੇ ਲੋਕ ਪ੍ਰਯਾਗਰਾਜ ਪਹੁੰਚੇ। ਇਹ ਦੇਖ ਕੇ ਪੂਰੀ ਦੁਨੀਆ ਹੈਰਾਨ ਹੈ ਕਿ ਅਮਰੀਕਾ ਦੀ ਆਬਾਦੀ ਤੋਂ ਦੁੱਗਣੀ ਅਤੇ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਵੱਧ ਲੋਕ ਪ੍ਰਯਾਗਰਾਜ ਪਹੁੰਚ ਗਏ ਸਨ।


70 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਸੀ ਤਾਇਨਾਤ 


ਵੱਡੀ ਗੱਲ ਇਹ ਹੈ ਕਿ ਇਹ ਕੋਈ ਸਰਕਾਰੀ ਸਮਾਗਮ ਨਹੀਂ ਸੀ, ਇਹ ਸਨਾਤਨ ਪਰੰਪਰਾ ਅਤੇ ਭਾਰਤ ਦੀ ਸੱਭਿਆਚਾਰਕ ਸ਼ਕਤੀ ਦਾ ਮੇਲਾ ਸੀ। ਮਹਾਕੁੰਭ ਵਿਚ 37 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਸਨ, 14 ਹਜ਼ਾਰ ਤੋਂ ਵੱਧ ਹੋਮਗਾਰਡ ਸਨ। ਸੀਆਰਪੀਐਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਕੁੱਲ 70 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸੀ ਅਤੇ ਵੱਡੀ ਗੱਲ ਇਹ ਹੈ ਕਿ ਮਹਾਕੁੰਭ ਦੀ ਸਮਾਪਤੀ ਮੌਕੇ ਸ਼ਰਧਾਲੂਆਂ ਨੇ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਤਾਰੀਫ਼ ਕੀਤੀ।


ਰਿਕਾਰਡ ਵਾਲਾ ਮਹਾਕੁੰਭ-

66.30 ਕਰੋੜ ਤੋਂ ਵੱਧ ਸ਼ਰਧਾਲੂ ਆਏ

ਅਮਰੀਕਾ ਦੀ ਆਬਾਦੀ ਤੋਂ ਦੁੱਗਣੇ ਲੋਕ ਪਹੁੰਚੇ

193 ਦੇਸ਼ਾਂ ਦੀ ਆਬਾਦੀ ਤੋਂ ਜ਼ਿਆਦਾ ਲੋਕ ਮਹਾਕੁੰਭ 'ਚ ਆਏ

ਸਿਰਫ ਭਾਰਤ-ਚੀਨ ਦੀ ਆਬਾਦੀ ਮਹਾਕੁੰਭ ਆਏ ਸ਼ਰਧਾਲੂਆਂ ਤੋਂ ਜ਼ਿਆਦਾ

120 ਕਰੋੜ ਹਿੰਦੂਆਂ 'ਚੋਂ 66 ਕਰੋੜ ਤੋਂ ਵੱਧ ਦੀ ਡੁੱਬਕੀ


 ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਤੋਂ 166 ਗੁਣਾ ਵੱਡਾ ਮੇਲਾ ਖੇਤਰ

4 ਹਜ਼ਾਰ ਹੈਕਟੇਅਰ 'ਚ ਮਹਾਕੁੰਭ ਮੇਲਾ ਜ਼ੋਨ ਦਾ ਢਾਂਚਾ

4 ਲੱਖ ਤੋਂ ਵੱਧ ਟੈਂਟ-ਤੰਬੂ, 1.5 ਲੱਖ ਟਾਇਲਟ ਬਣੇ


ਸਵੱਛਤਾ ਦਾ ਬਣਿਆ ਵਿਸ਼ਵ ਰਿਕਾਰਡ


ਉਥੇ ਹੀ ਜ਼ਿਕਰਯੋਗ ਹੈ ਕਿ ਇਸ ਵਾਰ ਮਹਾਕੁੰਭ 'ਚ ਨਾ ਸਿਰਫ ਸ਼ਰਧਾਲੂਆਂ ਦੀ ਗਿਣਤੀ 'ਚ ਰਿਕਾਰਡ ਬਣਿਆ, ਸਗੋਂ ਸਫ਼ਾਈ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਗਿਆ ਹੈ। ਮਹਾਕੁੰਭ ਮੇਲਾ ਖੇਤਰ ਦੇ 4 ਜ਼ੋਨਾਂ ਵਿੱਚ ਇਕ ਸਾਥ 19 ਹਜ਼ਾਰ ਸਫਾਈ ਕਰਮਚਾਰੀਆਂ ਨੇ ਸਫ਼ਾਈ ਕਰਕੇ, ਝਾੜੂ ਲਗਾ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਸਫ਼ਾਈ ਸੇਵਕਾਂ ਦੇ ਇਸ ਉਪਰਾਲੇ ਨੂੰ ਵਿਸ਼ਵ ਰਿਕਾਰਡ ਵਿੱਚ ਦਰਜ ਕਰਵਾਉਣ ਲਈ ਗਿਨੀਜ਼ ਬੁੱਕ ਦੀ ਟੀਮ ਵੀ ਮੌਜੂਦ ਸੀ। 2019 ਦੇ ਕੁੰਭ ਵਿਚ ਜਿੱਥੇ 10 ਹਜ਼ਾਰ ਸਫਾਈਕਰਮਚਾਰੀਆਂ ਨੇ ਇਕੱਠੇ ਝਾੜੂ ਮਾਰ ਕੇ ਇਹ ਰਿਕਾਰਡ ਬਣਾਇਆ ਸੀ, ਪਰ ਇਸ ਵਾਰ ਇਹ ਗਿਣਤੀ 19 ਹਜ਼ਾਰ ਸੀ।


ਇਨ੍ਹਾਂ ਰਿਕਾਰਡਾਂ ਦੇ ਸਰਟੀਫਿਕੇਟ ਸੌਂਪੇ ਗਏ-

ਗੰਗਾ ਦੀ ਸਫ਼ਾਈ ਦਾ ਰਿਕਾਰਡ ਬਣਿਆ, 4 ਵੱਖ-ਵੱਖ ਥਾਵਾਂ 'ਤੇ 360 ਲੋਕਾਂ ਵੱਲੋਂ ਕੀਤੀ ਗਈ ਸਫ਼ਾਈ ਦਾ ਰਿਕਾਰਡ

ਹੈਂਡ ਪੈਂਟਿੰਗ 'ਚ - 10,102 ਲੋਕਾਂ ਦਾ ਰਿਕਾਰਡ, ਪਹਿਲਾਂ ਇਹ 7660 ਲੋਕਾਂ ਦਾ ਸੀ।

ਝਾੜੂ ਲਗਾਉਣ ਵਿਚ - 19,000 ਲੋਕਾਂ ਦਾ ਰਿਕਾਰਡ ਬਣਿਆ, ਪਹਿਲਾਂ 10,000 ਲੋਕਾਂ ਦਾ ਸੀ।


ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ, ਫਿਲਮੀ ਸਿਤਾਰਿਆਂ ਨੇ ਲਗਾਈ ਡੁੱਬਕੀ


ਮਹਾਕੁੰਭ ਆਪਣੀ ਸਫਾਈ ਲਈ ਵੀ ਸੁਰਖੀਆਂ ਵਿਚ ਰਿਹਾ ਜਿਸ ਵਿਚ ਸਫਾਈ ਕਰਮਚਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਮਹਾ ਕੁੰਭ ਮੇਲੇ ਵਿਚ ਮੌਨੀ ਅਮਾਵਸਿਆ 'ਤੇ ਭਾਜੜ ਦੀ ਘਟਨਾ ਕਾਰਨ ਇਸ ਦਾ ਅਕਸ ਥੋੜ੍ਹਾ ਖਰਾਬ ਹੋ ਗਿਆ ਸੀ ਪਰ ਇਸ ਘਟਨਾ ਦਾ ਸ਼ਰਧਾਲੂਆਂ ਦੀ ਆਸਥਾ 'ਤੇ ਕੋਈ ਖਾਸ ਅਸਰ ਨਹੀਂ ਪਿਆ ਅਤੇ ਲੋਕਾਂ ਦੀ ਆਮਦ ਲਗਾਤਾਰ ਜਾਰੀ ਰਹੀ। ਭਾਜੜ ਵਿੱਚ 30 ਲੋਕਾਂ ਦੀ ਮੌਤ ਹੋ ਗਈ ਸੀ। ਮਹਾਕੁੰਭ ਮੇਲੇ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਰਾਜਾਂ ਦੇ ਮੁੱਖ ਮੰਤਰੀਆਂ, ਫਿਲਮੀ ਸਿਤਾਰਿਆਂ ਅਤੇ ਖੇਡਾਂ ਅਤੇ ਉਦਯੋਗ ਨਾਲ ਸਬੰਧਤ ਸ਼ਖਸੀਅਤਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਰਾਜ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।


ਸੀਐਮ ਯੋਗੀ ਨੇ 45 ਦਿਨਾਂ 'ਚ 10 ਵਾਰ ਮਹਾਕੁੰਭ ਨਗਰ ਦਾ ਕੀਤਾ ਦੌਰਾ 

ਸੂਬਾ ਸਰਕਾਰ ਸ਼ੁਰੂ ਤੋਂ ਹੀ ਮਹਾਕੁੰਭ ਦੇ ਆਯੋਜਨ ਨੂੰ ਲੈ ਕੇ ਗੰਭੀਰ ਸੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ 45 ਦਿਨਾਂ 'ਚ 10 ਵਾਰ ਮਹਾਕੁੰਭ ਨਗਰ ਆਏ। ਇਸ ਤੋਂ ਇਲਾਵਾ ਉਨ੍ਹਾਂ ਲਖਨਊ ਅਤੇ ਗੋਰਖਪੁਰ ਦੇ ਕੰਟਰੋਲ ਰੂਮਾਂ ਤੋਂ ਮੇਲੇ 'ਤੇ ਤਿੱਖੀ ਨਜ਼ਰ ਰੱਖੀ। ਮੁੱਖ ਮੰਤਰੀ 26 ਫਰਵਰੀ ਨੂੰ ਇੱਥੇ ਮਹਾਕੁੰਭ ਦੀ ਰਸਮੀ ਸਮਾਪਤੀ ਦਾ ਐਲਾਨ ਕਰਨ ਆਏ ਹਨ।

Many Guinness Book Of World Records Created In Mahakumbh Certificates Handed Over Today CM Yogi s Pride Increased

Mahakumbh 'ਚ ਬਣੇ ਕਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ, ਅੱਜ ਸੌਂਪੇ ਗ
Mahakumbh 'ਚ ਬਣੇ ਕਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ, ਅੱਜ ਸੌਂਪੇ ਗ


Popular Posts
Just Now