ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Cyber ​​fraud- ਸਾਈਬਰ ਠੱਗਾਂ ਨੇ ਸਰਕਾਰੀ ਕੰਪਨੀ ਨੂੰ ਬਣਾਇਆ ਸ਼ਿਕਾਰ , ਫਰਜ਼ੀ ਮੇਲ ਆਈਡੀ ਬਣਾ ਕੇ ਠੱਗੇ 55 ਲੱਖ

Cyber ​​fraud-  ਸਾਈਬਰ ਠੱਗਾਂ ਨੇ ਸਰਕਾਰੀ ਕੰਪਨੀ ਨੂੰ ਬਣਾਇਆ ਸ਼ਿਕਾਰ


Admin / National

ਲਾਈਵ ਪੰਜਾਬੀ ਟੀਵੀ ਬਿਊਰੋ :  ਸਾਈਬਰ ਠੱਗਾਂ ਨੇ ਐਚਏਐੱਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਈਬਰ ਧੋਖਾਧੜੀ ਕਰਕੇ 55 ਲੱਖ ਰੁਪਏ ਲੁੱਟ ਲਏ ਹਨ। ਸਾਈਬਰ ਠੱਗਾਂ ਨੇ ਐਚਏਐੱਲ ਨਾਲ ਡੋਰਨੀਅਰ ਜਹਾਜ਼ ਦੇ ਨਿਰਮਾਣ ਨੂੰ ਲੈ ਕੇ ਉਸ ਵਿਚ ਲੱਗਣ ਵਾਲੇ ਤਿੰਨ ਪੁਰਜਿਆਂ ਦੀ ਖਰੀਦ ਵਿਚ 55 ਲੱਖ ਰੁਪਏ ਦੀ ਧੋਖਾਧੜੀ ਕੀਤੀ। ਫਰਜ਼ੀ ਤੌਰ 'ਤੇ ਤਿਆਰ ਕੀਤੀ ਗਈ ਈਮੇਲ ਆਈਡੀ ਦੇ ਮਾਧਿਅਮ ਰਾਹੀਂ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ ਤੇ ਬਹੁਤ ਚਲਾਕੀ ਨਾਲ 55 ਲੱਖ ਰੁਪਏ ਉਡਾ ਲਏ ਤੇ ਐਚਏਐੱਲ ਨੂੰ ਇਸ ਦੀ ਭਿਣਕ ਵੀ ਨਹੀਂ ਲੱਗੀ, ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।


ਫਰਜ਼ੀ ਈਮੇਲ ਆਈਡੀ ਬਣਾ ਕੇ ਐਚਏਐੱਲ ਨੂੰ ਲਗਾਇਆ ਚੂਨਾ


ਦੂਰ-ਦੁਰਾਡੇ ਦੇ ਦੇਸ਼ਾਂ 'ਚ ਬੈਠੇ ਸਾਈਬਰ ਠੱਗਾਂ ਨੇ ਹਿੰਦੁਸਤਾਨ ਐਰੋਨਾਟਿਕਲ ਲਿਮਟਿਡ 'ਚ ਸੰਨ੍ਹ ਲਗਾਈ ਹੈ। ਫਰਜ਼ੀ ਈਮੇਲ ਆਈਡੀ ਬਣਾ ਕੇ ਕੰਪਨੀ ਨਾਲ ਸੰਪਰਕ ਕੀਤਾ ਅਤੇ ਫਿਰ ਕੀਤੀ ਚੋਰੀ, ਐਚਏਐਲ ਨੇ ਡੌਰਨੀਅਰ ਜਹਾਜ਼ ਦੇ ਨਿਰਮਾਣ 'ਚ ਵਰਤੇ ਜਾਣ ਵਾਲੇ ਤਿੰਨ ਪੁਰਜਿਆਂ ਲਈ ਅਮਰੀਕੀ ਕੰਪਨੀ ਨਾਲ ਸੰਪਰਕ ਕੀਤਾ ਸੀ। ਪਰ ਸਾਈਬਰ ਠੱਗਾਂ ਨੇ ਉਸੇ ਕੰਪਨੀ ਦੀ ਇੱਕ ਸਮਾਨ ਮੇਲ ਆਈ.ਡੀ. ਤਿਆਰ ਕਰ ਲਈ।

ਐਚਏਐਲ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਦੀ ਮੰਗ ਅਨੁਸਾਰ ਡੌਰਨੀਅਰ ਦੇ ਪੁਰਜੇ ਦੇਣ ਦੀ ਗੱਲ ਕਰ ਸੌਦਾ ਪੱਕਾ ਕਰ ਲਿਆ ਅਤੇ ਨਿਊਯਾਰਕ ਸਥਿਤ ਬੈਂਕ ਖਾਤੇ ਵਿਚ 55 ਲੱਖ ਰੁਪਏ ਮੰਗਵਾ ਲਏ ਪਰ ਪੈਸੇ ਟਰਾਂਸਫਰ ਹੋਣ ਤੋਂ ਬਾਅਦ ਡਿਲੀਵਰੀ ਨਾ ਹੋਣ 'ਤੇ ਤਸਵੀਰ ਸਾਫ਼ ਹੋ ਗਈ ਕਿ ਜਿਸ ਉਤਪਾਦ ਲਈ ਕੰਪਨੀ ਨੇ ਪੈਸੇ ਭੇਜੇ ਹਨ, ਉਸ ਦੀ ਮੇਲ ਆਈਡੀ ਵੀ ਫਰਜ਼ੀ ਨਿਕਲੀ। ਜਿਸ ਤੋਂ ਬਾਅਦ ਕੰਪਨੀ ਨੇ ਸਾਈਬਰ ਸੈੱਲ 'ਚ ਇਸ ਦੀ ਸ਼ਿਕਾਇਤ ਕੀਤੀ ਤਾਂ ਇਹ ਮਾਮਲਾ ਮੀਡੀਆ 'ਚ ਸਾਹਮਣੇ ਆਇਆ ਤਾਂ ਕੰਪਨੀ ਵੱਲੋਂ ਕੋਈ ਵੀ ਇਸ ਮਾਮਲੇ 'ਤੇ ਗੱਲ ਕਰਨ ਲਈ ਅੱਗੇ ਨਹੀਂ ਆਇਆ।


ਕੀ ਕਹਿਣਾ ਹੈ ਕਾਨਪੁਰ ਪੁਲਿਸ ਦਾ?

ਹੁਣ ਕਾਨਪੁਰ ਪੁਲਿਸ ਦਾ ਸਾਈਬਰ ਸੈੱਲ ਇਸ ਪੂਰੇ ਮਾਮਲੇ ਵਿਚ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ। ਵਿਦੇਸ਼ 'ਚ ਬੈਠ ਕੇ ਸਾਈਬਰ ਕਰਾਈਮ ਨੂੰ ਅੰਜਾਮ ਦਿੱਤਾ ਗਿਆ ਅਤੇ ਹੁਣ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ ਅਤੇ ਸਭ ਤੋਂ ਪਹਿਲਾਂ ਉਸ ਖਾਤੇ ਨੂੰ ਫਰੀਜ਼ ਕਰ ਰਹੀ ਹੈ, ਜਿਸ 'ਚ ਪੈਸੇ ਟਰਾਂਸਫਰ ਹੋਏ ਹਨ।


ਉਥੇ ਹੀ ਡੀਸੀਪੀ ਕ੍ਰਾਈਮ ਆਸ਼ੀਸ਼ ਸ੍ਰੀਵਾਸਤਵ ਨੇ ਕਿਹਾ ਕਿ ਇਸ ਮਾਮਲੇ ਵਿਚ ਇੰਟਰਪੋਲ ਅਤੇ ਅਮਰੀਕੀ ਦੂਤਾਵਾਸ ਤੋਂ ਵੀ ਮਦਦ ਮੰਗੀ ਜਾਵੇਗੀ। ਇੰਟਰਪੋਲ ਦੀ ਜਾਣਕਾਰੀ ਲਖਨਊ ਸਥਿਤ ਸਾਈਬਰ ਹੈੱਡਕੁਆਰਟਰ ਤੋਂ ਭੇਜੀ ਜਾਵੇਗੀ ਅਤੇ ਜਿਸ ਖਾਤੇ 'ਚ ਕੰਪਨੀ ਦੇ 55 ਲੱਖ ਰੁਪਏ ਟਰਾਂਸਫਰ ਕੀਤੇ ਗਏ ਹਨ, ਉਸ ਨੂੰ ਫ੍ਰੀਜ਼ ਕਰ ਦਿੱਤਾ ਜਾਵੇਗਾ। ਇੰਟਰਪੋਲ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਜੋ ਚੋਰੀ ਦਾ ਪਰਦਾਫਾਸ਼ ਹੋ ਸਕੇ।

Cyber thugs Prey On Government Company Duped Of Rs 55 Lakh By Creating Fake Email ID


Popular Posts
Just Now