Sheikh Hasina ਸਮੇਤ 72 ਦੇ ਖਿਲਾਫ ਇਕ ਹੋਰ ਮੁਕੱਦਮਾ ਦਰਜ, ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਬੰਗਲਾਦੇਸ਼ ਦੀ ਪੁਲਿਸ ਨੇ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 72 ਹੋਰਾਂ ਦੇ ਖਿਲਾਫ ਘਰੇਲੂ ਯੁੱਧ ਸ਼ੁਰੂ ਕਰਕੇ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਦਾ ਤਖਤਾ ਪਲਟਣ ਦੀ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਅਧਿਕਾਰੀਆਂ ਅਤੇ ਮੀਡੀਆ ਨੇ ਦਿੱਤੀ। ਢਾਕਾ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ.ਆਈ.ਡੀ.) ਨੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ 'ਚ ਕੇਸ ਦਾਇਰ ਕੀਤਾ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਵੀਰਵਾਰ ਨੂੰ ਜਾਂਚ ਸ਼ੁਰੂ ਕਰਨ ਦਾ ਹੁਕਮ ਦਿੱਤਾ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ 19 ਦਸੰਬਰ, 2024 ਨੂੰ ਹੋਈ ਇੱਕ ਆਨਲਾਈਨ ਮੀਟਿੰਗ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 577 ਲੋਕਾਂ ਨੇ ਹਿੱਸਾ ਲਿਆ ਸੀ। ਮੀਟਿੰਗ ਵਿੱਚ ‘ਜੋਏ ਬੰਗਲਾ ਬ੍ਰਿਗੇਡ’ ਨਾਮ ਦਾ ਪਲੇਟਫਾਰਮ ਬਣਾਇਆ ਗਿਆ। ਖਾਨਾਜੰਗੀ ਰਾਹੀਂ ਸ਼ੇਖ ਹਸੀਨਾ ਨੂੰ ਸੱਤਾ 'ਚ ਵਾਪਸ ਲਿਆਉਣ ਦੀ ਯੋਜਨਾ 'ਤੇ ਚਰਚਾ ਕੀਤੀ ਗਈ। ਸਰਕਾਰੀ ਸਮਾਚਾਰ ਏਜੰਸੀ 'ਬੀ.ਐੱਸ.ਐੱਸ.' ਮੁਤਾਬਕ ਬੈਠਕ ਦੀ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਹਸੀਨਾ ਅਤੇ ਹੋਰ ਨੇਤਾਵਾਂ ਨੇ ਮੌਜੂਦਾ ਸਰਕਾਰ ਨੂੰ ਸ਼ਾਂਤੀਪੂਰਵਕ ਕੰਮ ਕਰਨ ਦੀ ਇਜਾਜ਼ਤ ਨਾ ਦੇਣ ਦਾ ਸੰਕਲਪ ਲਿਆ ਸੀ।
ਪੁਲਿਸ ਨੇ ਦੱਸਿਆ ਕਿ ਮੀਟਿੰਗ ਅਵਾਮੀ ਲੀਗ ਦੀ ਅਮਰੀਕੀ ਸ਼ਾਖਾ ਦੇ ਉਪ ਪ੍ਰਧਾਨ ਰੱਬੀ ਆਲਮ ਨੇ ਬੁਲਾਈ ਸੀ, ਜਿਸ ਨੂੰ ਮਾਮਲੇ ਦਾ ਦੂਜਾ ਦੋਸ਼ੀ ਬਣਾਇਆ ਗਿਆ ਹੈ। ਮੀਟਿੰਗ ਵਿੱਚ ਹਸੀਨਾ ਦੇ ਨਿਰਦੇਸ਼ਾਂ ਦਾ ਸਮਰਥਨ ਕੀਤਾ ਗਿਆ। ਇਹ ਮਾਮਲਾ ਬੰਗਲਾਦੇਸ਼ ਪੀਨਲ ਕੋਡ ਦੇ ਤਹਿਤ ਦਰਜ ਕੀਤਾ ਗਿਆ ਹੈ।
Another Case Registered Against 72 Including Sheikh Hasina Accused Of Conspiring Against Muhammad Yunus Interim Government