West Bengal- ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ਲਈ ਨੌਂ ਮੈਂਬਰੀ ਐਸਆਈਟੀ ਦਾ ਗਠਨ
ਚੰਡੀਗੜ੍ਹ, 17 ਅਪ੍ਰੈਲ 2025: Murshidabad violence News: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ਲਈ ਨੌਂ ਮੈਂਬਰੀ ਐਸਆਈਟੀ ਬਣਾਈ ਹੈ। ਇਸ ਐਸਆਈਟੀ ਦੀ ਅਗਵਾਈ ਡੀਆਈਜੀ ਮੁਰਸ਼ਿਦਾਬਾਦ ਰੇਂਜ ਕਰਨਗੇ। ਗਠਿਤ ਕੀਤੀ ਗਈ SIT 'ਚ ਇੱਕ ਵਧੀਕ ਪੁਲਿਸ ਸੁਪਰਡੈਂਟ (ਖੁਫੀਆ ਸ਼ਾਖਾ), ਦੋ ਡਿਪਟੀ ਸੁਪਰਡੈਂਟ - ਇੱਕ ਕਾਊਂਟਰ ਇਨਸਰਜੈਂਸੀ ਫੋਰਸ (CIF) ਤੋਂ ਅਤੇ ਦੂਜਾ ਅਪਰਾਧਿਕ ਜਾਂਚ ਵਿਭਾਗ (CID) ਤੋਂ - ਪੰਜ ਇੰਸਪੈਕਟਰ (CID ਦੇ ਚਾਰ ਅਤੇ ਇੱਕ ਟ੍ਰੈਫਿਕ ਪੁਲਿਸ ਤੋਂ ਸਮੇਤ), ਅਤੇ ਸੁੰਦਰਬੰਸ ਪੁਲਿਸ ਜ਼ਿਲ੍ਹੇ ਦੇ ਅਧੀਨ ਸਾਈਬਰ ਅਪਰਾਧ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਸ਼ਾਮਲ ਹਨ।
ਇਸ ਤੋਂ ਪਹਿਲਾਂ ਦਿਨ 'ਚ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਮੁਸਲਿਮ ਮੌਲਵੀਆਂ ਨਾਲ ਮੁਲਾਕਾਤ ਕੀਤੀ। ਧਾਰਮਿਕ ਆਗੂਆਂ ਨਾਲ ਮੁਲਾਕਾਤ ਦੌਰਾਨ, ਸੀਐਮ ਬੈਨਰਜੀ ਨੇ ਮੁਰਸ਼ਿਦਾਬਾਦ ਹਿੰਸਾ 'ਚ ਮਾਰੇ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਮੁੱਖ ਸਕੱਤਰ ਨੂੰ ਇਸ ਬਾਰੇ ਰਿਪੋਰਟ ਦਾਇਰ ਕਰਨ ਲਈ ਕਹੇਗੀ।
West Bengal Nine member SIT Formed To Probe Murshidabad Violence