ਨੈਸ਼ਨਲ ਹੈਰਾਲਡ ਮਾਮਲੇ 'ਚ ED ਵੱਲੋਂ ਚਾਰਜਸ਼ੀਟ 'ਚ 661 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ
ਨਵੀਂ ਦਿੱਲੀ, 18 ਅਪ੍ਰੈਲ 2025: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਐਸੋਸੀਏਟਿਡ ਜਰਨਲਜ਼ ਲਿਮਟਿਡ-ਯੰਗ ਇੰਡੀਅਨ-ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ 'ਚ ਦਾਇਰ ਚਾਰਜਸ਼ੀਟ 'ਚ 661 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕੀਤੀ ਹੈ। ਈਡੀ ਨੇ ਜਾਂਚ ਦੌਰਾਨ ਇਸ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ।ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਇਸਤਗਾਸਾ ਪੱਖ ਦੀ ਚਾਰਜਸ਼ੀਟ 'ਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਬਿਆਨ ਵੀ ਨੱਥੀ ਕੀਤੇ ਹਨ। ਇਹ ਬਿਆਨ ਈਡੀ ਨੇ 2022 'ਚ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਦਰਜ ਕੀਤੇ ਸਨ।
ਚਰਚਾ ਇਹ ਵੀ ਹੈ ਕਿ ਏਜੇਐਲ ਅਤੇ ਯੰਗ ਇੰਡੀਅਨ ਦੇ ਮਾਮਲਿਆਂ 'ਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਸਾਬਕਾ ਕਰਜ਼ੇ 'ਚ ਡੁੱਬੀ ਕੰਪਨੀ (ਏਜੇਐਲ) ਦੀ ਮਦਦ ਲਈ ਕੀਤੀਆਂ ਗਈਆਂ ਮੀਟਿੰਗਾਂ ਦਾ ਹਿੱਸਾ ਸੀ, ਪਰ ਇਹ ਮਾਮਲੇ ਜ਼ਿਆਦਾਤਰ ਮਰਹੂਮ ਕਾਂਗਰਸੀ ਆਗੂ ਮੋਤੀਲਾਲ ਵੋਰਾ ਦੁਆਰਾ ਵੇਖੇ ਜਾਂਦੇ ਸਨ, ਜਿਨ੍ਹਾਂ ਨੇ ਹੋਰ ਅਧਿਕਾਰੀਆਂ ਸਮੇਤ 2001 ਅਤੇ 2002 ਦੇ ਵਿਚਕਾਰ ਏਜੇਐਲ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਸੀ |
ਕਿਹਾ ਗਿਆ ਹੈ ਕਿ ਯੰਗ ਇੰਡੀਅਨ (ਵਾਈਆਈ) ਦੁਆਰਾ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਦੀ ਪ੍ਰਾਪਤੀ ਵਪਾਰਕ ਉਦੇਸ਼ਾਂ ਲਈ ਨਹੀਂ ਸੀ। ਈਡੀ ਵੱਲੋਂ 9 ਅਪ੍ਰੈਲ ਨੂੰ ਸਮਰੱਥ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਹ ਅਦਾਲਤ ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਕਰਦੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਤੈਅ ਕੀਤੀ ਹੈ।
ED Seeks Attachment Of Assets Worth Rs 661 Crore In Chargesheet In National Herald Case