YOUTUBER ਜੋਤੀ ਮਲਹੋਤਰਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਬੈਨ
HARYANA
ਹਰਿਆਣਾ19 ਮਈ2025:ਹਰਿਆਣਾ ਦੀ ਟਰੈਵਲ ਵਲੌਗਰ ਜੋਤੀ ਮਲਹੋਤਰਾ ਨੂੰ ਪਾਕਿਸਤਾਨੀ ਏਜੰਟਾਂ ਨਾਲ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਉਨ੍ਹਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਦਿਨ ਬਾਅਦ, ਉਸਦਾ ਇੰਸਟਾਗ੍ਰਾਮ ਅਕਾਊਂਟ, ਜਿਸਦੇ 1.33 ਲੱਖ ਸਬਸਕ੍ਰਾਈਬਰ ਸਨ ਨੂੰ ਅੱਜ ਬੈਨ ਕਰ ਦਿਤਾ ਗਿਆ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਇੰਸਟਾਗ੍ਰਾਮ ’ਤੇ ਉਸਦੇ ਫਾਲੋਅਰਜ਼ ਦੀ ਗਿਣਤੀ 7,000 ਤੋਂ ਵੱਧ ਹੋ ਗਈ ਅਤੇ ਉਸਦੀ ਗ੍ਰਿਫ਼ਤਾਰੀ ਦੇ 24 ਘੰਟਿਆਂ ਦੇ ਅੰਦਰ, ਇੱਕ ਲੱਖ ਤੋਂ ਵੱਧ ਲੋਕਾਂ ਨੇ ਉਸਨੂੰ ਗੂਗਲ ’ਤੇ ਸਰਚ ਕੀਤਾ।
ਮਲਹੋਤਰਾ - ਜਿਸਦਾ ਯੂਟਿਊਬ ਚੈਨਲ ‘ਟਰੈਵਲ ਵਿਦ ਜੀਓ’ ਹੈ ਜਿਸ ਦੇ 3.77 ਲੱਖ ਸਬਰਸਕ੍ਰਾਈਬਰ ਹਨ - ਕਈ ਸਪਾਂਸਰਡ ਯਾਤਰਾਵਾਂ ’ਤੇ ਪਾਕਿਸਤਾਨ ਜਾ ਚੁੱਕੀ ਹੈ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਠੀਕ ਪਹਿਲਾਂ ਪਾਕਿਸਤਾਨ ਗਈ ਸੀ। ਐਤਵਾਰ ਨੂੰ, ਪੁਲਿਸ ਨੇ ਖੁਲਾਸਾ ਕੀਤਾ ਕਿ ਜੋਤੀ ਨੂੰ ‘ਇੱਕ ਐਸਟ ਵਜੋਂ ਵਿਕਸਤ’ ਕੀਤਾ ਗਿਆ ਸੀ। ਪੁਲਿਸ ਨੇ ਅੱਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਟਕਰਾਅ ਦੌਰਾਨ, ਜੋਤੀ ਸਰਹੱਦ ਪਾਰ ਆਪਣੇ ਮਾਲਕਾਂ ਦੇ ਸੰਪਰਕ ਵਿੱਚ ਸੀ ਪਰ ਉਸ ਕੋਲ ਰੱਖਿਆ ਨਾਲ ਸਬੰਧਤ ਕੋਈ ਖੁਫੀਆ ਜਾਣਕਾਰੀ ਨਹੀਂ ਸੀ। ਪਾਕਿਸਤਾਨੀ ਏਜੰਟਾਂ ਨੇ ਉਸਨੂੰ ਦੇਸ਼ ਦੀ ਇੱਕ ਸਕਾਰਾਤਮਕ ਤਸਵੀਰ ਪੇਸ਼ ਕਰਨ ਲਈ ਵੀ ਕਿਹਾ ਸੀ।
ਜੋਤੀ ਨੂੰ ਸ਼ਨੀਵਾਰ ਨੂੰ ਹਿਸਾਰ ਦੀ ਸਿਵਲ ਲਾਈਨਜ਼ ਪੁਲਿਸ ਨੇ ਅਧਿਕਾਰਤ ਭੇਦ ਐਕਟ ਅਤੇ ਭਾਰਤੀ ਨਿਆਂ ਕੋਡ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਦੇ ਇਕ ਦਿਨ ਬਾਅਦ ਹਿਸਾਰ ਪੁਲਿਸ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਪਾਕਿਸਤਾਨੀ ਖੁਫ਼ੀਆ ਏਜੰਸੀਆਂ ਭਾਰਤ ਦੇ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ ਤਾਕਿ ‘‘ਅਪਣੀ ਕਹਾਣੀ ਨੂੰ ਅੱਗੇ ਵਧਾ ਸਕਣ।’’
Https livepunjabitv com control add posts php