PM Modi ਨੇ ਅਸਮ 'ਚ Congress 'ਤੇ ਸਾਧਿਆ ਨਿਸ਼ਾਨਾ, ਪੜ੍ਹੋ ਕੀ ਕੁੱਝ ਕਿਹਾ?
Assam
PM Modi ਨੇ ਅਸਮ 'ਚ Congress 'ਤੇ ਸਾਧਿਆ ਨਿਸ਼ਾਨਾ, ਪੜ੍ਹੋ ਕੀ ਕੁੱਝ ਕਿਹਾ?
ਦਰਾਂਗ (ਅਸਾਮ), 14 ਸਤੰਬਰ 2025 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਪੂਰਬ-ਉੱਤਰ ਦੌਰੇ ਤਹਿਤ ਅਸਾਮ ਨੂੰ ₹18,530 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ। ਦਰਾਂਗ ਜ਼ਿਲ੍ਹੇ ਦੇ ਮੰਗਲਦੋਈ ਵਿਖੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਜਿੱਥੇ ਖੇਤਰ ਦੇ ਵਿਕਾਸ ਦਾ ਖਾਕਾ ਪੇਸ਼ ਕੀਤਾ, ਉੱਥੇ ਹੀ ਕਾਂਗਰਸ 'ਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਾਏ।
ਕਾਂਗਰਸ 'ਤੇ ਸਿੱਧਾ ਹਮਲਾ
ਆਪਣੇ ਭਾਸ਼ਣ ਦੌਰਾਨ ਪੀਐਮ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਕੀਤੀ।
ਇਸਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਭਾਰਤ ਰਤਨ ਭੂਪੇਨ ਹਜ਼ਾਰਿਕਾ ਨੂੰ ਸਿਰਫ਼ "ਨੱਚਣ-ਗਾਉਣ ਵਾਲਾ" ਕਹਿ ਕੇ ਅਸਾਮ ਦਾ ਅਪਮਾਨ ਕੀਤਾ ਸੀ। ਮੋਦੀ ਨੇ ਕਿਹਾ, "ਮੈਂ ਭਗਵਾਨ ਸ਼ਿਵ ਦਾ ਭਗਤ ਹਾਂ, ਮੈਨੂੰ ਕਹੀਆਂ ਗਾਲ੍ਹਾਂ ਸਹਿ ਲੈਂਦਾ ਹਾਂ, ਪਰ ਅਸਾਮ ਦੇ ਮਾਣ-ਸਨਮਾਨ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਦੇਸ਼ ਅੱਤਵਾਦ ਨਾਲ ਜੂਝ ਰਿਹਾ ਸੀ, ਪਰ ਉਹ ਚੁੱਪ ਰਹੇ। ਉਨ੍ਹਾਂ ਕਿਹਾ, "ਅੱਜ ਜਦੋਂ ਸਾਡੀ ਫੌਜ 'ਆਪ੍ਰੇਸ਼ਨ ਸਿੰਦੂਰ' ਚਲਾ ਕੇ ਅੱਤਵਾਦੀਆਂ ਦਾ ਖਾਤਮਾ ਕਰ ਰਹੀ ਹੈ ਤਾਂ ਕਾਂਗਰਸ ਪਾਕਿਸਤਾਨੀ ਫੌਜ ਦੇ ਹੱਕ ਵਿੱਚ ਖੜ੍ਹੀ ਨਜ਼ਰ ਆਉਂਦੀ ਹੈ।"
ਉਨ੍ਹਾਂ ਨੇ ਕਾਂਗਰਸ ਨੂੰ "ਘੁਸਪੈਠੀਆਂ ਦੀ ਰੱਖਿਅਕ" ਕਰਾਰ ਦਿੰਦਿਆਂ ਕਿਹਾ ਕਿ ਇਸ ਪਾਰਟੀ ਨੇ ਹਮੇਸ਼ਾ ਦੇਸ਼ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਵੋਟ ਬੈਂਕ ਲਈ ਘੁਸਪੈਠ ਨੂੰ ਵਧਾਵਾ ਦਿੱਤਾ ਹੈ।
ਪੂਰਬ-ਉੱਤਰ ਦੇ ਵਿਕਾਸ 'ਤੇ ਫੋਕਸ
ਪੀਐਮ ਮੋਦੀ ਨੇ 21ਵੀਂ ਸਦੀ ਨੂੰ ਪੂਰਬ ਅਤੇ ਉੱਤਰ-ਪੂਰਬ ਦੀ ਸਦੀ ਦੱਸਦਿਆਂ ਇਸ ਖੇਤਰ ਲਈ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਦਰਾਂਗ ਮੈਡੀਕਲ ਕਾਲਜ ਅਤੇ ਹਸਪਤਾਲ, ਇੱਕ ਨਰਸਿੰਗ ਕਾਲਜ ਅਤੇ ਇੱਕ ਜੀਐਨਐਮ ਸਕੂਲ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ 'ਤੇ ₹570 ਕਰੋੜ ਖਰਚ ਹੋਣਗੇ।
ਖੇਤਰ ਦੀ Connectivity ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ₹1,200 ਕਰੋੜ ਦੀ ਲਾਗਤ ਵਾਲੇ ਨਾਰੇਂਗੀ-ਕੁਰੂਵਾ ਪੁਲ ਅਤੇ ₹4,530 ਕਰੋੜ ਦੇ ਗੁਹਾਟੀ ਰਿੰਗ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਇਸ ਤੋਂ ਇਲਾਵਾ, ਉਨ੍ਹਾਂ ਨੇ ਗੋਲਾਘਾਟ ਵਿੱਚ ₹5,000 ਕਰੋੜ ਦੇ ਬਾਂਸ-ਅਧਾਰਿਤ ਈਥਾਨੌਲ ਪਲਾਂਟ ਅਤੇ ₹7,230 ਕਰੋੜ ਦੀ ਪੈਟਰੋ ਫਲੂਡਾਈਜ਼ਡ ਕੈਟੇਲਿਟਿਕ ਕਰੈਕਰ ਯੂਨਿਟ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
PM Modi Targeted Congress In Assam Read What He Said