ਕੀ ਤੁਸੀਂ ਵੀ ਖਾਂਦੇ ਹੋ ਦਰਦ ਦੀ ਇਹ ਦਵਾਈ? ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਲਗਾਈ ਪਾਬੰਦੀ
New Delhi
ਕੀ ਤੁਸੀਂ ਵੀ ਖਾਂਦੇ ਹੋ ਦਰਦ ਦੀ ਇਹ ਦਵਾਈ? ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਲਗਾਈ ਪਾਬੰਦੀ
ਨਵੀਂ ਦਿੱਲੀ, 31 ਦਸੰਬਰ: ਕੇਂਦਰ ਸਰਕਾਰ (Central Government) ਨੇ ਲੋਕਾਂ ਦੀ ਸਿਹਤ ਨਾਲ ਜੁੜਿਆ ਇੱਕ ਵੱਡਾ ਅਤੇ ਅਹਿਮ ਫੈਸਲਾ ਲਿਆ ਹੈ। ਦਰਦ ਤੋਂ ਰਾਹਤ ਪਾਉਣ ਲਈ ਅਕਸਰ ਵਰਤੀ ਜਾਣ ਵਾਲੀ ਇੱਕ ਮਸ਼ਹੂਰ ਦਵਾਈ (Painkiller) ਦੇ ਨਿਰਮਾਣ ਅਤੇ ਵਿਕਰੀ 'ਤੇ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪਾਬੰਦੀ (Ban) ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਮੁਤਾਬਕ, ਇਸ ਦਵਾਈ ਦੀ ਜ਼ਿਆਦਾ ਡੋਜ਼ ਮਨੁੱਖੀ ਸਰੀਰ, ਖਾਸ ਕਰਕੇ ਜਿਗਰ (Liver) ਲਈ ਘਾਤਕ ਸਾਬਤ ਹੋ ਸਕਦੀ ਹੈ।
ਕਿਹੜੀ ਦਵਾਈ 'ਤੇ ਲੱਗੀ ਰੋਕ?
ਸਰਕਾਰ ਨੇ ਨਾਈਮਸੁਲਾਈਡ (Nimesulide) ਦੀਆਂ ਉਨ੍ਹਾਂ ਗੋਲੀਆਂ 'ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਵਿੱਚ ਇਸਦੀ ਮਾਤਰਾ 100 ਮਿਲੀਗ੍ਰਾਮ (100mg) ਤੋਂ ਵੱਧ ਹੈ। ਇਹ ਫੈਸਲਾ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 26ਏ ਤਹਿਤ ਲਿਆ ਗਿਆ ਹੈ। ਹੁਣ ਮੈਡੀਕਲ ਸਟੋਰਾਂ 'ਤੇ ਇਸ ਖਾਸ ਡੋਜ਼ ਵਾਲੀ ਦਵਾਈ ਦੀ ਵਿਕਰੀ, ਵੰਡ ਅਤੇ ਨਿਰਮਾਣ ਗੈਰ-ਕਾਨੂੰਨੀ ਹੋਵੇਗਾ।
Liver ਨੂੰ ਖਤਮ ਕਰ ਰਹੀ ਸੀ ਇਹ ਦਵਾਈ
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ (Notification) ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ:
100mg ਤੋਂ ਵੱਧ ਨਾਈਮਸੁਲਾਈਡ ਲੈਣ ਨਾਲ ਮਰੀਜ਼ਾਂ ਦੇ ਜਿਗਰ (Liver Toxicity) 'ਤੇ ਬੁਰਾ ਅਸਰ ਪੈਂਦਾ ਹੈ।
ਦੁਨੀਆ ਭਰ ਵਿੱਚ ਇਸ ਦਵਾਈ ਦੇ ਮਾੜੇ ਪ੍ਰਭਾਵਾਂ (Side Effects) ਨੂੰ ਲੈ ਕੇ ਜਾਂਚ ਚੱਲ ਰਹੀ ਹੈ।
ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਬਾਜ਼ਾਰ 'ਚ ਬਦਲ ਮੌਜੂਦ ਹਨ
ਮੰਤਰਾਲੇ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਬਾਜ਼ਾਰ ਵਿੱਚ ਦਰਦ ਨਿਵਾਰਕ ਦੇ ਤੌਰ 'ਤੇ ਕਈ ਹੋਰ ਸੁਰੱਖਿਅਤ ਵਿਕਲਪ (Safe Alternatives) ਮੌਜੂਦ ਹਨ। ਇਹ ਪਾਬੰਦੀ ਸਿਰਫ਼ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਈ ਗਈ ਹੈ, ਤਾਂ ਜੋ ਉੱਚ-ਜੋਖਮ ਵਾਲੀਆਂ ਦਵਾਈਆਂ ਨੂੰ ਵਰਤੋਂ ਤੋਂ ਬਾਹਰ ਕੀਤਾ ਜਾ ਸਕੇ।
Do You Also Take This Painkiller The Central Government Has Banned It With Immediate Effect