ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਪੰਜਾਬ ਦੇ 40 ਹਜ਼ਾਰ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਪੰਜਾਬ ਦੇ 40 ਹਜ਼ਾਰ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ


ਪੰਜਾਬ ਦੇ 40 ਹਜ਼ਾਰ ਆੜ੍ਹਤੀਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ


ਪੰਜਾਬ ਦੇ 40 ਹਜ਼ਾਰ ਆੜ੍ਹਤੀਏ ਤੇ 1 ਲੱਖ ਮੁਨੀਮ ਮੁਲਾਜ਼ਮਾਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਨਾ ਵਧਾਉਣ ਦੇ ਰੋਸ ਵਜੋਂ ਅੱਜ ਅਣ-ਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਆੜਤੀਆ ਅਤੇ ਮੁਨੀਮਾਂ ਨੇ ਕਾਲੀਆਂ ਝੰਡੀਆਂ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ, ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ, ਬਲਦੇਵ ਸਿੰਘ ਚਾਟੀਵਿੰਡ, ਹਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਢਾਈ ਪ੍ਰਤੀਸ਼ਤ ਆੜ੍ਹਤ ਵਾਧੇ 'ਚ ਅੜਿੱਕਾ ਬਣੀ ਹੋਈ ਹੈ, ਇਸ ਨੇ 2018-19 'ਚ ਵਾਧੇ 'ਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆੜਤੀਆ ਦੀ ਦਾਮੀ ਵਧਾਉਣੀ ਤਾਂ ਦੂਰ ਸਗੋਂ ਉਲਟਾ ਪਹਿਲਾਂ ਮਿਲਦੀ ਢਾਈ ਫ਼ੀਸਦ ਆੜ੍ਹਤ ਵੀ ਘਟਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਦਾਮੀ ਦੇਣ ਦਾ ਭਰੋਸਾ ਦਿੱਤਾ ਸੀ ਪਰ ਉਹ ਵੀ ਲਾਰਾ ਹੀ ਸਾਬਿਤ ਹੋਇਆ। ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ।

Strike Punjab


Popular Posts
Just Now