ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ

ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿ


ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ



ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਸਦਾ ਦੂਜਾ ਖਿਡਾਰੀ ਭਾਰਤੀ ਟੀਮ ਵਲੋਂ ਖੇਡੇਗਾ। ਆਗਾਮੀ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੀ ਇਕ ਦਿਨਾਂ ਲੜੀ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਬਲਾਕ ਦੇ ਪਿੰਡ ਖਿਉਵਾਲੀ ਦਾ ਜੰਮਪਲ ਗੁਰਨੂਰ ਸਿੰਘ ਬਰਾੜ ਭਾਰਤ ਦੀ ਰਾਸ਼ਟਰੀ ਇਕ ਦਿਨਾਂ ਟੀਮ ਲਈ ਚੁਣਿਆ ਗਿਆ ਹੈ। ਗੁਰਨੂਰ ਦੇ ਨੇੜਲੇ ਪਿੰਡ ਭਾਗਸਰ ਪਿੰਡ ਵਿਚ ਨਾਨਕੇ ਹਨ। 6 ਫੁੱਟ 5 ਇੰਚ ਕੱਦ ਦਾ ਸੋਹਣਾ ਜਵਾਨ ਗੁਰਨੂਰ ਸਿੰਘ ਇਸ ਸਮੇਂ ਭਾਰਤ ਦੇ ਪ੍ਰਮੁੱਖ ਤੇਜ ਗੇੰਦਬਾਜਾਂ ਵਿਚੋਂ ਇਕ ਹੈ, ਜੋ 145 ਦੀ ਸਪੀਡ ਨਾਲ ਗੇਂਦ ਸੁੱਟਦਾ ਹੈ। ਗੁਰਨੂਰ ਦੇ ਰਣਜੀ ਟਰਾਫੀ ਤੇ ਫਿਰ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਵਿਚ ਚੋਣਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਗੁਰਨੂਰ ਬਰਾੜ ਇਸ ਸਮੇਂ ਆਈ.ਪੀ.ਐੱਲ. ਵਿਚ ਗੁਜਰਾਤ ਟਾਇਟਨਸ ਵਲੋਂ ਖੇਡ ਰਿਹਾ ਹੈ, ਜਿਸ ਨੇ ਗੁਰਨੂਰ ਨੂੰ 1.3 ਕਰੋੜ ਵਿਚ ਖ਼ਰੀਦਿਆ ਸੀ। ਗੁਰਨੂਰ ਸਿੰਘ ਦੇ ਪਿਤਾ ਸੁਖਵੀਰ ਸਿੰਘ ਬਰਾੜ ਪੁਲਿਸ ਅਫ਼ਸਰ ਹਨ, ਜਦਕਿ ਉਸਦਾ ਛੋਟਾ ਭਰਾ ਵਰਨੂਰ ਬਰਾੜ ਵੀ ਮੋਹਾਲੀ ਜ਼ਿਲ੍ਹੇ ਵੱਲੋਂ ਕ੍ਰਿਕਟ ਖੇਡਦਾ ਹੈ। ਇਹ ਦੂਜਾ ਮੌਕਾ ਹੈ, ਜਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਕੋਈ ਖਿਡਾਰੀ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੋਵੇ, ਇਸਤੋਂ ਪਹਿਲਾਂ ਪਿੰਡ ਬਾਂਮ ਦਾ ਗੁਰਕੀਰਤ ਮਾਨ ਇਹ ਵੱਡੀ ਪ੍ਰਾਪਤੀ ਹਾਸਲ ਕਰ ਚੁੱਕਿਆ ਹੈ।

Gurnoor Singh


Popular Posts
Just Now