ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ
ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਦੇਸ਼ ਦੇ ਅਗਲੇ ਫੌਜ ਮੁਖੀ
ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਅਗਲੇ ਆਰਮੀ ਚੀਫ਼ ਹੋਣਗੇ। ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਚੀਫ਼ ਆਫ਼ ਆਰਮੀ ਸਟਾਫ਼ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਧੀਰਜ ਸੇਠ ਮੌਜੂਦਾ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦੀ ਜਗ੍ਹਾ ਲੈਣਗੇ। ਰੱਖਿਆ ਖੇਤਰ ਵਿੱਚ ਇੱਕ ਲੰਬਾ ਅਤੇ ਸ਼ਾਨਦਾਰ ਤਜਰਬਾ ਰੱਖਣ ਵਾਲੇ ਲੈਫਟੀਨੈਂਟ ਜਨਰਲ ਸੇਠ 30 ਜੂਨ ਤੋਂ ਆਪਣਾ ਨਵਾਂ ਕਾਰਜਭਾਰ ਸੰਭਾਲਣਗੇ।
ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦਾ ਕਾਰਜਕਾਲ 30 ਜੂਨ ਨੂੰ ਖ਼ਤਮ ਹੋਵੇਗਾ। ਉਸੇ ਦਿਨ ਸੇਠ ਭਾਰਤ ਦੇ 31ਵੇਂ ਆਰਮੀ ਚੀਫ਼ ਦਾ ਅਹੁਦਾ ਸੰਭਾਲਣਗੇ। ਧੀਰਜ ਸੇਠ ਇਸ ਵੇਲੇ ਉਪ ਸੈਨਾ ਮੁਖੀ ਦੇ ਅਹੁਦੇ ‘ਤੇ ਤਾਇਨਾਤ ਹਨ। ਉਨ੍ਹਾਂ ਨੇ ਦੋ ਮਹੀਨੇ ਪਹਿਲਾਂ, 1 ਅਪ੍ਰੈਲ ਨੂੰ ਇਹ ਅਹੁਦਾ ਸੰਭਾਲਿਆ ਸੀ। ਉਪ ਸੈਨਾ ਮੁਖੀ ਭਾਰਤੀ ਸੈਨਾ ਦੇ ਦੂਜੇ ਸਭ ਤੋਂ ਵੱਡੇ ਅਧਿਕਾਰੀ ਹੁੰਦੇ ਹਨ।
ਬਤੌਰ ਉਪ ਸੈਨਾ ਮੁਖੀ, ਧੀਰਜ ਸੇਠ ਆਰਮੀ ਚੀਫ਼ ਨਾਲ ਮਿਲ ਕੇ ਸੈਨਾ ਦੇ ਕੰਮਕਾਜ, ਸੈਨਿਕ ਤਿਆਰੀਆਂ ਅਤੇ ਨਵੀਂ ਤਕਨੀਕ ਨੂੰ ਸ਼ਾਮਲ ਕਰਨ ਵਰਗੇ ਅਹਿਮ ਕੰਮ ਦੇਖਦੇ ਹਨ। ਸੈਨਾ ਦੇ ਸੰਚਾਲਨ ਅਤੇ ਪ੍ਰਬੰਧਾਂ ਨੂੰ ਬਿਹਤਰ ਤਰੀਕੇ ਨਾਲ ਚਲਾਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਕੋਲ ਹੁੰਦੀ ਹੈ।
Dheeraj seth army chief