ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ- 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ

ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ- 10 ਵਿੱਚੋਂ 8 ਯੂਰੀਆ ਸੈ


ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ


ਪੰਨੀਵਾਲਾ ਰੂਲਦੂ ਸਥਿਤ E-20 ਗ੍ਰੀਨ ਫਿਊਲਜ਼ ਪ੍ਰਾਈਵੇਟ ਲਿਮਿਟਡ ਵਿੱਚ ਖੇਤੀ ਯੂਰੀਆ ਦੀ ਕਥਿਤ ਸਨਅਤੀ ਵਰਤੋਂ ਦਾ ਮਾਮਲੇ ਦੀਆਂ ਤੰਦਾਂ ਹੋਰ ਗੁੰਝਲਦਾਰ ਹੋ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਪੁਸ਼ਟੀ ਮੁਤਾਬਿਕ ਈਥਾਨੋਲ ਫੈਕਟਰੀ ਵਿੱਚੋਂ 8 ਜੁਲਾਈ ਨੂੰ ਲਏ ਗਏ 10 ਯੂਰੀਆ ਸੈਂਪਲਾਂ ਵਿੱਚੋਂ 8 ਸੈਂਪਲ ਲੈਬ ਪੜਤਾਲ ਵਿੱਚ ਫੇਲ੍ਹ ਪਾਏ ਗਏ ਹਨ। ਇਹ ਪੜਤਾਲ ਹਿਸਾਰ ਸਥਿਤ ਸਟੇਟ ਫਰਟੀਲਾਈਜ਼ਰ ਟੈਸਟਿੰਗ ਲੈਬ ਤੋਂ ਕਰਵਾਈ ਗਈ।

ਸੈਂਪਲ ਫੇਲ੍ਹ ਹੋਣ ਨਾਲ ਸਰਕਾਰੀ ਤੇਲ ਕੰਪਨੀਆਂ ਨੂੰ ਈਥਾਨੋਲ ਸਪਲਾਈ ਕਰਨ ਵਾਲੀ ਸੈਂਕੜੇ ਕਰੋੜ ਰੁਪਏ ਦੀ ਇਹ ਫੈਕਟਰੀ ਅਤੇ ਯੂਰੀਆ ਸਪਲਾਇਰ ਕੰਪਨੀ 'ਸ਼ੁਭਮ ਇੰਟਰਪ੍ਰਾਈਜਿਜ਼' ਦਿੱਲੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਹੁਣ ਸੈਂਪਲਾਂ ਦੀ ਰਿਪੋਰਟ ਮੁਤਾਬਿਕ ਇੱਕ ਦੇ 282 ਗੱਟੇ ਅਤੇ ਦੂਜੇ ਦੇ 70 ਗੱਟੇ (ਕੁੱਲ 352 ਗੱਟੇ) ਬਿਨਾਂ ਨੀਮ ਪਰਤ ਦੇ ਪਾਏ ਗਏ ਹਨ, ਜਦਕਿ ਬਾਕੀ ਬੈਗਾਂ ਵਿੱਚ ਨੀਮ ਪਰਤ 0.35 ਫੀਸਦੀ ਮਿਲੀ ਹੈ, ਜੋ ਕਿ ਖੇਤੀ ਵਾਲੀ ਯੂਰੀਆ ਵਿੱਚ ਤਕਰੀਬਨ 0.4 ਫੀਸਦੀ ਹੁੰਦੀ ਹੈ। ਖੇਤੀਬਾੜੀ ਵਿਭਾਗ ਦੇ ਸਬਡਵੀਜਨ ਅਧਿਕਾਰੀ ਅਮਿਤ ਸ਼ਰਮਾ ਨੇ ਖਾਦ ਦੇ 8 ਸੈਂਪਲ ਫੇਲ੍ਹ ਹੋਣ ਦੀ ਪੁਸ਼ਟੀ ਕੀਤੀ ਹੈ।

ਪੁਲੀਸ ਸੂਤਰਾਂ ਮੁਤਾਬਕ ਸੈਂਪਲ ਫੇਲ੍ਹ ਹੋਣ ਮਗਰੋਂ ਸਪਲਾਇਰ ਤੇ ਸਮੁੱਚੇ ਖਾਦ ਨੈੱਟਵਰਕ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਪੜਤਾਲ ਵਿੱਢ ਦਿੱਤੀ ਗਈ ਹੈ। ਇਸ ਮਾਮਲੇ ਵਿੱਚ 9 ਜੁਲਾਈ ਨੂੰ ਥਾਣਾ ਸਦਰ ਡੱਬਵਾਲੀ ਵਿਖੇ ਫੈਕਟਰੀ ਅਤੇ ਸਪਲਾਇਰ ਖ਼ਿਲਾਫ਼ ਮੁਕੱਦਮਾ ਦਰਜ ਹੋਇਆ। ਫੈਕਟਰੀ ਵਿਚ ਛਾਪੇਮਾਰੀ ਕਾਰਵਾਈ ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ’ਤੇ ਹੋਈ ਸੀ।

ਛਾਪੇਮਾਰੀ ਮੌਕੇ ਕਰੀਬ 15 ਘੰਟੇ ਤੱਕ ਲੰਬੀ ਪੜਤਾਲ ਦੌਰਾਨ ਖੇਤੀਬਾੜੀ ਵਿਭਾਗ ਟੀਮ ਨੇ ਫੈਕਟਰੀ ਵਿਚੋਂ ਯੂਰੀਆ ਦੇ ਸੈਂਪਲ ਲਏ ਸਨ, ਫੈਕਟਰੀ ਵਿੱਚੋਂ 763 ਬੈਗ ਯੂਰੀਆ ਬਰਾਮਦ ਹੋਈ ਸੀ। ਇਨ੍ਹਾਂ ਵਿੱਚੋਂ 6 ਬੈਗ ਖੇਤੀ ਗ੍ਰੇਡ ਯੂਰੀਆ ਦੇ ਸਨ, ਜਦਕਿ ਬਾਕੀ 757 ਬੈਗਾਂ ਦੀ ਖਰੀਦ, ਸਪਲਾਈ ਅਤੇ ਪਛਾਣ ਸਬੰਧੀ ਦਸਤਾਵੇਜ਼ਾਂ 'ਤੇ ਗੰਭੀਰ ਸੁਆਲ ਉੱਠੇ ਸਨ।

ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ’ਤੇ ਦਰਜ ਮੁਕੱਦਮੇ ਅਨੁਸਾਰ ਫੈਕਟਰੀ ਦੇ ਖਰੀਦ ਰਿਕਾਰਡ ਵਿੱਚ ਸਮਾਨ ਦਾ ਨਾਂਅ 'ਆਰਗੈਨਿਕ ਕੰਪੋਸਟ' ਦਰਜ ਸੀ, ਜਦਕਿ ਸਪਲਾਇਰ ਦੇ ਬਿਲਾਂ ਵਿੱਚ ਉਸੇ ਸਮਾਨ ਨੂੰ ਟੈਕਨੀਕਲ ਗ੍ਰੇਡ ਯੂਰੀਆ ਵਜੋਂ ਦਰਸਾਇਆ ਗਿਆ। ਦੋਸ਼ ਹੈ ਕਿ ਕੀਮਤ ਵਿਚ ਵੱਡੇ ਫਰਕ ਕਰਕੇ ਤਕਨੀਕੀ ਗ੍ਰੇਡ ਯੂਰੀਆ ਦੀ ਜਗ੍ਹਾ ਸਬਸਿਡੀ ਵਾਲੀ ਯੂਰੀਆ ਦੀ ‘ਸਨਅਤੀ’ ਵਰਤੋਂ ਕੀਤੀ ਜਾ ਰਹੀ ਸੀ।

ਸਬਸਿਡੀ ਵਾਲੀ ਖੇਤੀ ਯੂਰੀਆ ਦੀ ਕੀਮਤ ਲਗਪਗ 266.50 ਰੁਪਏ ਪ੍ਰਤੀ ਬੈਗ ਹੈ, ਜਦਕਿ ਤਕਨੀਕੀ ਗ੍ਰੇਡ ਯੂਰੀਆ ਕਰੀਬ 2 ਹਜ਼ਾਰ ਰੁਪਏ ਪ੍ਰਤੀ ਬੈਗ ਮਿਲਦੀ ਹੈ।

ਜ਼ਿਕਰਯੋਗ ਹੈ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਈ-20 ਗ੍ਰੀਨ ਫਿਊਲਜ਼ ਦੇ ਸੀਈਓ ਹੈਰੀ ਗੋਵਰ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਫੈਕਟਰੀ ਦਾ ਸਾਰਾ ਕੰਮ ਪੂਰੀ ਪਾਰਦਰਸ਼ਤਾ ਨਾਲ ਹੁੰਦਾ ਹੈ ਅਤੇ ਇੰਨੀ ਵੱਡੀ ਇਕਾਈ ਵਿੱਚ ਖਾਦ ਵਰਗੀ ਵਸਤੂ ਦੀ ਵਰਤੋਂ ਕਰਕੇ ਕੋਈ ਗੈਰਕਾਨੂੰਨੀ ਬਚਤ ਕਰਨ ਦਾ ਕੋਈ ਤਰਕ ਨਹੀਂ ਬਣਦਾ।

Urea samples fail


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now