Tokyo Olympics- ਭਾਰਤ ਦੇ ਨਾਮ ਇਕ ਹੋਰ ਮੈਡਲ ਦੀ ਆਸ, ਰਵੀ ਦਹੀਆ ਪਹੁੰਚੇ ਫਾਈਨਲ 'ਚ
LPTV / Chandigarh
ਕੁਸ਼ਤੀ 'ਚ ਰਵੀ ਦਹਿਆ ਨੇ ਸੈਮੀਫਾਇਨਲ 'ਚ ਜਿੱਤ ਹਾਸਿਲ ਕੀਤੀ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਵੀ ਦਹਿਆ ਫਾਇਨਲ 'ਚ ਪਹੁੰਚੇ। ਦਹਿਆ ਨੇ ਸੈਮੀਫਾਇਨਲ 'ਚ ਕਜ਼ਾਖਿਸਤਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ ਰਵੀ ਦਹਿਆ। ਸਵੇਰ ਤੋਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਦੁਆਵਾਂ ਕਰ ਰਹੇ ਸਨ। ਓਲੰਪਿਕ 'ਚ ਕੁਸ਼ਤੀ ਦੇ 57 ਕਿਲੋਗ੍ਰਾਮ ਭਾਰ ਕੈਟਾਗਰੀ 'ਚ ਰਵੀ ਦਹਿਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸੈਮੀਫਾਇਨਲ 'ਚ ਜਿੱਤ ਹਾਸਲ ਕਰਕੇ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ ਤੇ ਹੁਣ ਰਵੀ ਦਹਿਆ ਕੁਸ਼ਤੀ ਦੇ ਫਾਇਨਲ 'ਚ ਪਹੁੰਚ ਗਏ ਹਨ।
Tokyo Olympics Ravi Dahiya hoping for another medal in the name of India reached the final