ਕੋਵਿਡ-19 ਦੀਆਂ ਸਖ਼ਤੀਆਂ ਦੌਰਾਨ ਇਨ੍ਹਾਂ ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਨੂੰ ਦਿੱਤੀ ਐਂਟਰੀ
LPTV / Chandigarh
ਕੋਵਿਡ-19 ਮਹਾਮਾਰੀ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ, ਇਸੇ ਲਈ ਸਮੁੱਚੇ ਵਿਸ਼ਵ ਨੂੰ ਇਸ ਵੇਲੇ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਵੀ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲਾਈ ਹੋਈ ਹੈ। ਸਿਰਫ਼ ਉਨ੍ਹਾਂ ਦੇਸ਼ਾਂ ਨਾਲ ਹੀ ਇਸ ਵੇਲੇ ਹਵਾਈ ਸੰਪਰਕ ਚੱਲ ਰਿਹਾ ਹੈ, ਜਿਨ੍ਹਾਂ ਨਾਲ ਭਾਰਤ ਦਾ ਬੱਬਲ ਸਮਝੌਤਾ’ ਹੈ। ਕੁਝ ਦੇਸ਼ਾਂ ਨੇ ਕੋਵਿਡ-19 ਦੀਆਂ ਪ੍ਰੋਟੋਕੋਲ ਪਾਬੰਦੀਆਂ ਵਿੱਚ ਥੋੜ੍ਹੀ ਢਿੱਲ ਜ਼ਰੂਰ ਦਿੱਤੀ ਹੈ ਤੇ ਕੁਝ ਦੇਸ਼ਾਂ ਨੇ ਤਾਂ ਸਗੋਂ ਪਾਬੰਦੀਆ ਵਿੱਚ ਹੋਰ ਵੀ ਸਖ਼ਤੀ ਕਰ ਦਿੱਤੀ ਹੈ। ਜਿਵੇਂ ਇਸ ਵੇਲੇ ਭਾਰਤ ’ਚ ਮੌਜੂਦ ਦੁਬਈ ਦੇ ਨਿਵਾਸੀ ਜੇ ਆਪਣੇ ਦੇਸ਼ ਪਰਤਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ‘ਜਨਰਲ ਡਾਇਰੈਕਟੋਰੇਟ ਆਫ਼ ਰੈਜ਼ੀਡੈਂਸੀ ਐਂਡ ਫ਼ੌਰਨਰਜ਼ ਅਫ਼ੇਅਰਜ਼’ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਅਤੇ ਇਸ ਦੇ ਨਾਲ ਹੀ ਕੋਵਿਡ-19 ਦੀ ਨੈਗੇਟਿਵ ਰਿਪੋਰਟ ਵੀ ਪੇਸ਼ ਕਰਨੀ ਪੈਂਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦਾ 28 ਦੇਸ਼ਾਂ ਨਾਲ ‘ਏਅਰ ਬੱਬਲ ਸਮਝੌਤਾ’ ਹੈ; ਜਿਨ੍ਹਾਂ ਵਿੱਚ ਅਫ਼ਗ਼ਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫ਼ਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵਜ਼, ਨੇਪਾਲ, ਨੀਦਰਲੈਂਡਜ਼, ਨਾਈਜੀਰੀਆ, ਓਮਾਨ, ਕਤਰ, ਰੂਸ, ਰਵਾਂਡਾ, ਸੇਸ਼ਲਜ਼, ਸ੍ਰੀ ਲੰਕਾ, ਤਨਜ਼ਾਨੀਆ, ਯੂਕਰੇਨ, ਸੰਯੁਕਤ ਅਰਬ ਅਮੀਰਾਤ, ਇੰਗਲੈਂਡ, ਉਜ਼ਬੇਕਿਸਤਾਨ ਤੇ ਅਮਰੀਕਾ ਜਿਹੇ ਦੇਸ਼ ਸ਼ਾਮਲ ਹਨ।
ਕੁਝ ਅਜਿਹੇ ਦੇਸ਼ ਵੀ ਹਨ ਜਿਹੜੇ ਭਾਰਤੀਆਂ ਦੇ ਪੁੱਜਣ ’ਤੇ ਉਨ੍ਹਾਂ ਨੂੰ 14 ਦਿਨਾਂ ਵਾਸਤੇ ਲਾਜ਼ਮੀ ਕੁਆਰੰਟੀਨ ਹੋਣ ਦੀ ਜ਼ਰੂਰਤ ਨਹੀਂ ਸਮਝਦੇ। ਉਹ ਹਨ: ਮਾਲਦੀਵਜ਼, ਦੱਖਣੀ ਅਫ਼ਰੀਕਾ, ਇਥੋਪੀਆ, ਮੌਜ਼ੰਬੀਕ, ਰੂਸ, ਵੈਨੇਜ਼ੁਏਲਾ, ਆਈਸਲੈਂਡ, ਮਾਲੀ, ਨਿਕਾਰਾਗੁਆ, ਕੋਸਟਾ ਰਿਕਾ, ਮਿਸਰ, ਕਿਰਗਿਜ਼ਸਤਾਨ।
During the hardships of Kovid 19 these countries opened the entry given to Indians