ਕੇਂਦਰ ਸਰਕਾਰ ਹੁਣ 5000 ਰੁਪਏ ਪ੍ਰਤੀ ਮਹੀਨਾ ਦਏਗੀ ਪੈਨਸ਼ਨ, ਜਾਣੋ ਨਵੀਂ ਯੋਜਨਾ
LPTV / Chandigarh
ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ 'ਚ ਗੈਰ-ਸਰਕਾਰੀ ਨੌਕਰੀ, ਖੇਤੀ, ਦੁਕਾਨਦਾਰ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਹੈ। ਇਸ ਯੋਜਨਾ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਜੇਕਰ ਪਤੀ-ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਮਿਲੇਗੀ। ਜੇਕਰ ਪਤੀ ਜਾਂ ਪਤਨੀ ਦੋਵਾਂ 'ਚੋਂ ਕਿਸੇ ਇਕ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੈਂਸ਼ਨ ਦੋਵਾਂ 'ਚੋਂ ਜੋ ਜਿਉਂਦਾ ਹੋਵੇਗਾ ਉਸ ਨੂੰ ਮਿਲੇਗੀ। ਸਰਕਾਰ ਦੀ ਇਸ 'ਅਟਲ ਪੈਨਸ਼ਨ ਯੋਜਨਾ' ਨੂੰ ਕਾਫੀ ਪਸੰਦ ਕੀਤੀ ਜਾ ਰਹੀ ਹੈ।
The central government will now give a pension of Rs 5000 per month know the new scheme