WhatsApp ’ਤੇ ਲੱਗਾ 2,000 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
LPTV / Chandigarh
Aacebook ਤੇ WhatsApp ’ਤੇ 267 ਮਿਲੀਅਨ ਡਾਲਰ ਭਾਵ ਕਰੀਬ 2,000 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। WhatsApp ’ਤੇ ਯੂਰਪੀਅਨ ਯੂਨੀਅਨ ਦੇ ਡਾਟਾ ਪ੍ਰਾਇਵਸੀ ਕਾਨੂੰਨ ਨੂੰ ਤੋੜਨ ਦਾ ਦੋਸ਼ ਹੈ।ਆਇਰਲੈਂਡ ਦੇ data protection commission ਨੇ 89 ਪੇਜ ਦੇ ਜ਼ਾਰੀ ਆਪਣੇ ਫੈਸਲੇ ’ਚ ਦੱਸਿਆ ਹੈ ਕਿ WhatsApp ਵੱਲੋਂ ਯੂਰੋਪੀਅਨ ਯੂਨੀਅਨ ਦੇ ਯੂਜ਼ਰਜ਼ ਨੂੰ ਹਨੇਰੇ ’ਚ ਰੱਖਿਆ ਗਿਆ ਹੈ। ਕੰਪਨੀ ਵੱਲੋਂ ਯੂਜ਼ਰਜ਼ ਨੂੰ ਨਹੀਂ ਦੱਸਿਆ ਗਿਆ ਕਿ ਕੰਪਨੀ ਕਿਸ ਤਰ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਡਾਟੇ ਦਾ ਇਸਤੇਮਾਲ ਕਰ ਰਹੀ ਹੈ।
The Verge ਦੀ ਰਿਪੋਰਟ ਮੁਤਾਬਕ ਵਟ੍ਹਸਐਪ ਨੂੰ ਪਹਿਲਾਂ ਤੋਂ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕਰਨ ਦਾ ਹੁਕਮ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਪਤਾ ਹੋਵੇ ਕਿ ਆਖਰ ਉਸ ਦੇ ਪ੍ਰਾਈਵੇਟ ਡਾਟੇ ਦਾ ਕੰਪਨੀ ਕਿੱਥੇ ਤੇ ਕਿਸ ਤਰ੍ਹਾਂ ਵਰਤੋਂ ਕਰ ਰਹੀ ਹੈ। ਇਸ ਨੂੰ ਯੂਰਪ ਦੇ General Data Protection Regulation ਦੀ ਪਾਲਣਾ ’ਚ ਲਾਏਗਾ, ਜੋ ਇਹ ਕੰਟਰੋਲ ਕਰਦਾ ਹੈ ਕਿ ਟੈੱਕ ਕੰਪਨੀਆਂ ਯੂਰਪੀ ਸੰਘ ’ਚ ਡਾਟਾ ਕਿਸੇ ਕਲੈਕਟ ਕਰ ਕੇ ਉਸ ਦਾ ਇਸਤੇਮਾਲ ਕਰਦੀ ਹੈ। ਜੀਡੀਪੀਆਰ 2018 ਦੇ ਮਈ ਮਹੀਨੇ ਲਾਗੂ ਹੋਇਆ ਸੀ ਤੇ ਵਟ੍ਹਸਐਪ ਇਸ ਤਰ੍ਹਾਂ ਦੇ regulation ਦੇ ਤਹਿਤ ਪ੍ਰਾਈਵੇਸੀ ਕਾਨੂੰਨੀ ਦੀ ਲਪੇਟ ’ਚ ਆਉਣ ਵਾਲੀ ਪਹਿਲੀਆਂ ਕੰਪਨੀਆਂ ’ਚੋਂ ਇਕ ਸੀ।
2000 crore fine imposed on WhatsApp Know the whole case