ਕੇਂਦਰੀ ਮੰਤਰੀ ਨੇ ਕਿਸਾਨ ਅੰਦੋਲਨ ਬਾਰੇ ਵਰਤੇ ਘਟੀਆ ਬੋਲ, ਅੰਦੋਲਨਕਾਰੀਆਂ ਨੂੰ ਕਿਹਾ....
LPTV / Chandigarh
ਮੁਜੱਫਰਨਗਰ ਵਿੱਚ ਹੋਈ ਕਿਸਾਨਾਂ ਦੀ ਮਹਾਪੰਚਾਇਤ ਬਾਰੇ ਕੇਂਦਰੀ ਰਾਜ ਮੰਤਰੀ ਬੀਐਲ ਵਰਮਾ ਨੇ ਕਿਹਾ ਵਿਰੋਧੀ ਧਿਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਇਹ ਅਖੌਤੀ ਕੁਝ ਲੋਕ ਹਨ ਜੋ ਕਿਸਾਨਾਂ ਦੇ ਨਾਂ 'ਤੇ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਵਿੱਚ ਆ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਹਨ, ਪਰ ਇਸ ਨਾਲ ਕਿਸਾਨ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕੇਗਾ। ਦੱਸ ਦੇਈਏ ਕਿ ਬੀਐਲ ਵਰਮਾ ਅੱਜ ਰਾਜਧਾਨੀ ਲਖਨਊ ਪਹੁੰਚੇ ਸਨ, ਜਿੱਥੇ ਉਹ ਸਹਿਕਾਰੀ ਕਾਨਫਰੰਸ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਕਿਸਾਨਾਂ ਨੂੰ ਵਰਗਲਾਉਣਾ ਚਾਹੁੰਦੇ ਹਨ। ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਹਨ, ਪਰ ਜਦੋਂ ਵੀ ਚੋਣਾਂ ਆਉਂਦੀਆਂ ਹਨ, ਕਿਸਾਨ ਮੋਦੀ ਜੀ ਦੇ ਨਾਲ ਖੜ੍ਹੇ ਦਿਖਾਈ ਦਿੰਦੇ ਹਨ। ਆਉਣ ਵਾਲੀਆਂ 2022 ਦੀਆਂ ਚੋਣਾਂ ਜਾਂ 2024 ਦੀਆਂ ਚੋਣਾਂ ਵਿੱਚ ਕਿਸਾਨ ਭਾਜਪਾ ਦੇ ਨਾਲ ਖੜ੍ਹਾ ਰਹੇਗਾ। ਭਵਿੱਖ ਵਿੱਚ ਵੀ ਕਿਸਾਨ ਭਾਜਪਾ ਸਰਕਾਰ ਨਾਲ ਖੜ੍ਹਾ ਦਿਖਾਈ ਦੇਵੇਗਾ।
The Union Minister said to the agitators that he used bad words about the Kisan movement