28 ਸਤੰਬਰ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ ਕਨ੍ਹਈਆ ਕੁਮਾਰ
September 25, 2021 / national
Lptv /
Chandigarh
ਸੀਪੀਆਈ ਆਗੂ ਕਨ੍ਹਇਆ ਕੁਮਾਰ ਤੇ ਗੁਜਰਾਤ ਤੋਂ ਆਰਡੀਏਐੱਮ ਵਿਧਾਇਕ ਜਿਗਨੇਸ਼ ਮੇਵਾਨੀ 28 ਸਤੰਬਰ ਨੂੰ ਕਾਂਗਰਸ 'ਚ ਸ਼ਾਮਲ ਹੋਣਗੇ। ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਨ੍ਹਇਆ ਕੁਮਾਰ ਨੂੰ ਨਾਲ ਆਉਣ ਦਾ ਆਫਰ ਦਿੱਤਾ ਸੀ ਪਰ ਉਦੋਂ ਤਕ ਇਹ ਸੰਭਵ ਨਹੀਂ ਹੋ ਸਕਿਆ ਸੀ। ਹਾਲ ਹੀ 'ਚ ਕਨ੍ਹਇਆ ਕੁਮਾਰ ਨੇ ਇਸ ਬਾਰੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਮੁਤਾਬਿਕ ਪਾਰਟੀ ਕੋਲ ਕਨ੍ਹਇਆ ਕੁਮਾਰ ਲਈ ਪਲਾਨ ਹੈ, ਜਿਸ 'ਤੇ ਅਮਲ ਕੀਤਾ ਜਾਵੇਗਾ। ਬਿਹਾਰ 'ਚ ਕਾਂਗਰਸ ਜਲਦ ਹੀ ਆਪਣੇ ਨਵੇਂ ਸੂਬੇ ਪ੍ਰਧਾਨ ਦਾ ਐਲਾਨ ਵੀ ਕਰ ਸਕਦੀ ਹੈ।
ਪਿਛਲੇ ਕਈ ਸਮੇਂ ਤੋਂ ਦੋਵੇਂ ਆਗੂ ਕਾਂਗਰਸ ਅਗਵਾਈ ਦੇ ਸਪੰਰਕ 'ਚ ਸਨ। ਹਾਲ ਹੀ 'ਚ ਕਨ੍ਹਇਆ ਕੁਮਾਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉੱਥੇ ਜਿਗਨੇਸ਼ ਮੇਵਾਣੀ ਵੀ ਕਾਂਗਰਸੀ ਅਗਵਾਈ ਦੇ ਸੰਪਰਕ 'ਚ ਹਨ। ਕਾਂਗਰਸ ਨੇ ਪਿਛਲੀ ਵਿਧਾਨ ਸਭਾ ਚੋਣਾਂ 'ਚ ਉਤਰੀ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੀ ਵਡਗਾਮ ਸੀਟ ਤੋਂ ਉਮੀਦਵਾਰ ਨਾ ਉਤਾਰ ਕੇ ਜਿਗਨੇਸ਼ ਨੇ ਮਦਦ ਕੀਤੀ ਸੀ।
Kanhaiya kumar will join the congress on september 28