ਅਮਿਤ ਸ਼ਾਹ ਨੇ ਅੱਤਵਾਦ ਨੂੰ ਦਿੱਤੀ ਖੁੱਲੀ ਚੁਣੌਤੀ, ਬੁਲੇਟਪਰੂਫ ਸ਼ੀਸ਼ਾ ਹਟਵਾ ਕੇ ਦਿੱਤਾ ਭਾਸ਼ਣ
LPTV / Chandigarh
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੀ ਵਿਸਥਾਰ ਦਿੰਦਿਆਂ ਹੋਇਆਂ ਰਾਤ ਪੁਲਵਾਮਾ ਦੇ ਲੇਥਪੁਰਾ ‘ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕੈਂਪ ‘ਚ ਗੁਜ਼ਾਰੀ। ਇਹ ਓਹੀ ਸਥਾਨ ਹੈ ਜਿੱਥੇ ਫ਼ਰਵਰੀ 2019 ‘ਚ ਪਾਕਿਸਤਾਨ ਆਯੋਜਿਤ ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਕਾਰ ਬੰਬ ਹਮਲੇ ਨੇ 40 ਤੋਂ ਜ਼ਿਆਦਾ ਜਵਾਨਾਂ ਦੀ ਜਾਨ ਲੈ ਲਈ ਸੀ। ਏਨਾ ਹੀ ਨਹੀਂ ਅਮਿਤ ਸ਼ਾਹ ਨੇ ਸ੍ਰੀਨਗਰ ‘ਚ ਇਕ ਰੈਲੀ ‘ਚ ਭਾਸ਼ਣ ਤੋਂ ਪਹਿਲਾਂ ਬੁਲੇਟਪਰੂਫ ਸ਼ੀਸ਼ਿਆਂ ਨੂੰ ਹਟਵਾ ਦਿੱਤਾ ਤੇ ਬਿਨਾ ਸੁਰੱਖਿਆ ਦੇ ਹੀ ਭਾਸ਼ਣ ਦਿੱਤਾ। ਉਂਨਾਂ ਰੈਲੀ ‘ਚ ਮੌਜੂਦ ਲੋਕਾਂ ਨੂੰ ਕਿਹਾ ਕਿ ਦਿਲ ‘ਚੋਂ ਡਰ ਕੱਢ ਦਿਉ। ਅੱਤਵਾਦ ਮਨੁੱਖਤਾ ਦੇ ਖ਼ਿਲਾਫ਼ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਸੀਆਰਪੀਐਫ ਕੈਂਪ ‘ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਤਵਾਦ ਨੂੰ ਲੈਕੇ ਨਰੇਂਦਰ ਮੋਦੀ ਸਰਕਾਰ ਦੀ ਜੀਰੋ ਟੌਲਰੈਂਸ ਦੀ ਨੀਤੀ ਹੈ। ਅਸੀਂ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਕਰਨ ਵਾਲੇ ਨਹੀਂ। ਗ੍ਰਹਿ ਮੰਤਰੀ ਨੇ ਅੱਤਵਾਦੀਆਂ ਨੂੰ ਕਰਾਰ ਜਵਾਬ ਦੇਣ ‘ਤੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਲਈ ਉਸ ਪੁਲਵਾਮਾ ਸੀਆਰਪੀਐਫ ਕੈਂਪ ‘ਚ ਰਾਤ ਬਿਤਾਈ। ਜਿੱਥੋਂ ਦੇ 40 ਸੀਆਰਪੀਐਫ ਜਵਾਨ 2019 ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ।
Amit Shahs open challenge to terrorism gave a speech by removing the bulletproof glass