ਮੋਦੀ ਸਰਕਾਰ ਦਾ ਅਹਿਮ ਫੈਸਲਾ, 5 ਕਰੋੜ ਤੋਂ ਵੱਧ ਲੋਕਾਂ ਨੂੰ ਫਾਇਦਾ
LPTV / Chandigarh
ਮੋਦੀ ਸਰਕਾਰ ਨੇ 2020-21 ਲਈ ਕਰਮਚਾਰੀ ਭਵਿੱਖ ਨਿਧੀ 'ਤੇ 8.5 ਫੀਸਦੀ ਦੀ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਨਾਲ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨਾਲ ਜੁੜੇ ਪੰਜ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਵੇਗਾ।
ਉਧਰ ਰੋਮ ਵਿੱਚ ‘ਮੋਦੀ-ਮੋਦੀ’ ਦੇ ਨਾਅਰੇ ਲੱਗੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ G-20 ਸੰਮੇਲਨ ਲਈ ਰੋਮ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਅਤੇ ਬ੍ਰਿਟੇਨ ਦੇ 5 ਦਿਨਾਂ ਦੌਰੇ 'ਤੇ ਹਨ। ਪੀਐਮ ਮੋਦੀ ਦਾ ਦੌਰਾ ਇਟਲੀ ਤੋਂ ਸ਼ੁਰੂ ਹੋਵੇਗਾ ਅਤੇ ਫਿਰ ਉਹ ਬ੍ਰਿਟੇਨ ਜਾਣਗੇ ਉਹ 29 ਤੋਂ 31 ਅਕਤੂਬਰ ਤੱਕ ਰੋਮ ਅਤੇ ਵੈਟੀਕਨ ਸਿਟੀ 'ਚ ਰਹਿਣਗੇ। ਪ੍ਰਧਾਨ ਮੰਤਰੀ ਰੋਮ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਹਿੱਸਾ ਲੈਣਗੇ।ਪੀਐਮ ਮੋਦੀ ਦੀ ਇਹ 8ਵੀਂ ਮੁਲਾਕਾਤ ਹੋਵੇਗੀ। ਉਹ ਪਹਿਲਾਂ ਵੀ 7 ਮੀਟਿੰਗਾਂ ਵਿੱਚ ਹਿੱਸਾ ਲੈ ਚੁੱਕੇ ਹਨ।ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਜੀ-20 ਸੰਮੇਲਨ ਵਰਚੂਅਲ ਹੋਇਆ ਸੀ।
Modi governments important decision will benefit more than 5 crore people