ਘਰ ਬੈਠੇ ਕਰੋ ਇਹ ਬਿਜਨੈਸ, ਹਰ ਮਹੀਨੇ 20 ਹਜ਼ਾਰ ਤੋਂ ਵੱਧ ਦੀ ਕਮਾਈ
LPTV / Chandigarh
ਜੇਕਰ ਤੁਸੀਂ ਵੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਉਹ ਵੀ ਘਰ ਤੋਂ ਤਾਂ ਇਹ ਆਈਡੀਆ ਤੁਹਾਡੇ ਲਈ ਲਾਭਦਾਇਕ ਹੋ ਸਕਦਾ ਹੈ। ਇਸ ਕਾਰੋਬਾਰ ਦੀ ਖਾਸੀਅਤ ਇਹ ਹੈ ਕਿ ਇਸ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਦਰਅਸਲ, ਇਹ ਕਾਰੋਬਾਰ ਮਸਾਲਾ ਮੇਕਿੰਗ ਯੂਨਿਟ ਦਾ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਬਹੁਤ ਘੱਟ ਪੈਸੇ ਦੀ ਲੋੜ ਹੈ ਤੇ ਤੁਸੀਂ ਬਹੁਤ ਕਮਾਈ ਕਰੋਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰਸੋਈ ਵਿੱਚ ਮਸਾਲਿਆਂ ਦਾ ਅਹਿਮ ਸਥਾਨ ਹੈ। ਦੇਸ਼ ਵਿੱਚ ਲੱਖਾਂ ਟਨ ਵੱਖ-ਵੱਖ ਕਿਸਮਾਂ ਦੇ ਮਸਾਲੇ ਪੈਦਾ ਹੁੰਦੇ ਹਨ।
ਇਹ ਤਿਆਰ ਕਰਨਾ ਆਸਾਨ ਹੈ ਤੇ ਖੇਤਰੀ ਸਵਾਦ ਅਤੇ ਫਲੇਵਰ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ। ਜੇਕਰ ਤੁਹਾਨੂੰ ਸਵਾਦ ਅਤੇ ਫਲੇਵਰ ਦੀ ਸਮਝ ਹੈ ਤੇ ਮਾਰਕੀਟ ਦੀ ਥੋੜ੍ਹੀ ਜਿਹੀ ਜਾਣਕਾਰੀ ਹੈ, ਤਾਂ ਤੁਸੀਂ ਮਸਾਲਾ ਬਣਾਉਣ ਵਾਲੀ ਇਕਾਈ ਸਥਾਪਿਤ ਕਰਕੇ ਮੋਟੀ ਕਮਾਈ ਕਰ ਸਕਦੇ ਹੋ।
ਖਾਦੀ ਤੇ ਗ੍ਰਾਮੀਣ ਉਦਯੋਗ ਕਮਿਸ਼ਨ (KVIC) ਦੀ ਇੱਕ ਰਿਪੋਰਟ ਵਿੱਚ, ਇੱਕ ਮਸਾਲਾ ਬਣਾਉਣ ਵਾਲੀ ਇਕਾਈ ਸਥਾਪਤ ਕਰਨ ਦਾ ਪੂਰਾ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਇਸ ਰਿਪੋਰਟ ਅਨੁਸਾਰ ਮਸਾਲਾ ਬਣਾਉਣ ਵਾਲੀ ਇਕਾਈ ਸਥਾਪਤ ਕਰਨ ਲਈ 3.50 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚ 300 ਵਰਗ ਫੁੱਟ ਦੇ ਬਿਲਡਿੰਗ ਸ਼ੈੱਡ 'ਤੇ 60,000 ਰੁਪਏ ਤੇ ਸਾਜ਼ੋ-ਸਾਮਾਨ ਦੀ ਲਾਗਤ 40,000 ਰੁਪਏ ਹੋਵੇਗੀ। ਇਸ ਤੋਂ ਇਲਾਵਾ ਕੰਮ ਸ਼ੁਰੂ ਕਰਨ ਲਈ 2.50 ਲੱਖ ਰੁਪਏ ਦੀ ਲੋੜ ਪਵੇਗੀ। ਇਸ ਰਕਮ ਵਿੱਚ ਤੁਹਾਡਾ ਕਾਰੋਬਾਰ ਸ਼ੁਰੂ ਹੋਵੇਗਾ।
Do this business from home and earn more than 20 thousand every month