ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਦਿੱਲੀ ਸਰਕਾਰ ਦੀ ਅਨੋਖੀ ਪਹਿਲ- ਡੀਜ਼ਲ ਕਾਰ ਨੂੰ ਬਣਾਇਆ ਜਾਵੇਗਾ ਇਲੈਕਟ੍ਰਿਕ ਕਾਰ

ਦਿੱਲੀ ਸਰਕਾਰ ਦੀ ਅਨੋਖੀ ਪਹਿਲ- ਡੀਜ਼ਲ ਕਾਰ ਨੂੰ ਬਣਾਇਆ ਜਾਵੇਗਾ ਇਲੈਕਟ੍ਰ


LPTV / Chandigarh

ਜੇਕਰ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਕਾਰ ਹੈ। ਤੁਸੀਂ ਸੋਚ ਰਹੇ ਹੋ ਕ ਤੁਸੀਂ ਆਪਣੇ ਡੀਜ਼ਲ ਵਾਹਨ ਦਾ ਕੀ ਕਰੋਗੇ, ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਸਰਕਾਰ ਤੁਹਾਡੀ ਇਸ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੇੈ।  ਦਰਅਸਲ, ਦਿੱਲੀ ਸਰਕਾਰ ਨੇ 10 ਸਾਲ ਪੁਰਾਣੇ ਡੀਜ਼ਲ ਵਾਹਨ ਨੂੰ ਇਲੈਕਟ੍ਰਿਕ ਵਿੱਚ ਬਦਲਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਯਾਨੀ ਤੁਹਾਨੂੰ ਕਾਰ ਵੇਚਣ ਜਾਂ ਕਬਾੜ ਵਿੱਚ ਦੇਣ ਦੀ ਲੋੜ ਨਹੀਂ ਹੈ। ਦਿੱਲੀ ਸਰਕਾਰ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ 'ਚ ਬਦਲਣ ਦੀ ਲਾਗਤ 'ਤੇ ਵੀ ਸਬਸਿਡੀ ਦੇਵੇਗੀ।

ਸੂਤਰਾਂ ਮੁਤਾਬਕ ਦਿੱਲੀ ਵਿੱਚ ਕਰੀਬ 38 ਲੱਖ ਪੁਰਾਣੇ ਵਾਹਨ ਹਨ। ਇਨ੍ਹਾਂ ਵਿੱਚੋਂ 35 ਲੱਖ ਪੈਟਰੋਲ ਅਤੇ 3 ਲੱਖ ਡੀਜ਼ਲ ਵਾਹਨ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵਾਹਨ ਦਿੱਲੀ ਦੀਆਂ ਸੜਕਾਂ 'ਤੇ ਨਹੀਂ ਚਲਾਏ ਜਾ ਸਕਦੇ। ਐਨਜੀਟੀ ਨੇ ਰਾਜਧਾਨੀ ਵਿੱਚ 10 ਸਾਲ ਜਾਂ ਇਸ ਤੋਂ ਵੱਧ ਪੁਰਾਣੀਆਂ ਡੀਜ਼ਲ ਕਾਰਾਂ ਅਤੇ 15 ਸਾਲ ਜਾਂ ਇਸ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 'ਚ ਦਿੱਲੀ ਸਰਕਾਰ ਨੇ ਡੀਜ਼ਲ ਵਾਹਨਾਂ ਦੇ ਸਾਹਮਣੇ ਇਲੈਕਟ੍ਰਿਕ ਦਾ ਨਵਾਂ ਵਿਕਲਪ ਖੋਲ੍ਹ ਦਿੱਤਾ ਹੈ।

ਫਿਲਹਾਲ, ਦਿੱਲੀ ਸਰਕਾਰ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣ ਲਈ ਕਿੰਨੀ ਸਬਸਿਡੀ ਦੇਵੇਗੀ। ਇਸ ਸਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਕੰਮ 'ਤੇ 4 ਤੋਂ 5 ਲੱਖ ਰੁਪਏ ਖਰਚ ਹੁੰਦੇ ਹਨ ਪਰ ਜਦੋਂ ਕਈ ਕੰਪਨੀਆਂ ਇਹ ਕੰਮ ਕਰਨ ਲੱਗ ਜਾਂਦੀਆਂ ਹਨ ਤਾਂ ਲਾਗਤ ਘੱਟ ਆ ਸਕਦੀ ਹੈ।

Unique initiative of Delhi government Diesel car will be made into an electric car


Popular Posts
Just Now