ਕੇਜਰੀਵਾਲ ਦਾ ਚੰਨੀ ਨੂੰ ਜਵਾਬ! 'ਮੇਰਾ ਰੰਗ ਕਾਲਾ ਪਰ ਇਰਾਦੇ ਤੁਹਾਡੇ ਤੋਂ ਜਿਆਦਾ ਸਾਫ਼'
LPTV / Chandigarh
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆਏ ਹਨ। ਪਠਾਨਕੋਟ ਜਾਣ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਚੰਨੀ ਮੇਰੇ ਕੱਪੜਿਆਂ 'ਤੇ ਕੁਮੈਂਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੱਲ੍ਹ ਸੀਐਮ ਚੰਨੀ ਨੇ ਕਿਹਾ ਮੈਂ ਕਾਲਾ ਹਾਂ। ਮੈਂ ਮੰਨਦਾ ਹਾਂ ਕਿ ਮੇਰਾ ਰੰਗ ਕਾਲਾ ਹੈ। ਮੈਂ ਧੁੱਪ ਵਿੱਚ ਫਿਰਦਾ ਹਾਂ, ਇਸੇ ਲਈ ਮੇਰਾ ਰੰਗ ਕਾਲਾ ਹੈ। ਮੈਂ ਸੀਐਮ ਚੰਨੀ ਵਾਂਗ ਹੈਲੀਕਾਪਟਰ 'ਚ ਸਫਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮੇਰਾ ਰੰਗ ਕਾਲਾ ਹੈ ਪਰ ਮੇਰਾ ਇਰਾਦਾ ਸਾਫ਼ ਹੈ, ਮੈਂ ਆਪਣੇ ਸਾਰੇ ਵਾਅਦੇ ਪੂਰੇ ਕਰਾਂਗਾ। ਮੈਂ ਝੂਠੇ ਵਾਅਦੇ ਤੇ ਝੂਠੇ ਐਲਾਨ ਨਹੀਂ ਕਰਦਾ।
ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ 'ਤੇ ਆਏ ਹਨ। ਇਸ ਦੌਰਾਨ ਕੇਜਰੀਵਾਲ ਪਠਾਨਕੋਟ ਦਾ ਦੌਰਾ ਕਰਨਗੇ। ਪਠਾਨਕੋਟ 'ਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤਿਰੰਗਾ ਯਾਤਰਾ ਕਰਨਗੇ। ਸੂਤਰਾਂ ਮੁਤਾਬਕ ਇਸ ਮੌਕੇ ਕੇਜਰੀਵਾਲ ਤਿਰੰਗਾ ਯਾਤਰਾ 'ਚ ਵੱਡਾ ਐਲਾਨ ਕਰਨਗੇ।
Kejriwals answer to Channi My color is black but intentions are more clear than yours