ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਵੱਲੋਂ ਈ-20 ਪੈਟਰੋਲ ਨੂੰ ਜ਼ਬਰਦਸਤੀ ਥੋਪਣ ਦੀ ਕੀਤੀ ਨਿੰਦਾ, ਅਮਰੀਕੀ ਹਿੱਤਾਂ ਅੱਗੇ ਗੋਡੇ ਟੇਕਣ ਅਤੇ ਨਾਗਰਿਕਾਂ 'ਤੇ ਬੋਝ ਪਾਉਣ ਲਈ ਭਾਜਪਾ ਸਰਕਾਰ 'ਤੇ ਬੋਲਿਆ ਹਮਲਾ

ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਵੱਲੋਂ ਈ-20 ਪੈਟਰੋਲ ਨੂੰ ਜ਼ਬਰਦਸਤ


Lptvbureau / Chandigarh

ਇਥਾਨੌਲ ਮਿਸ਼ਰਤ ਪੈਟਰੋਲ ਨਾਲ ਖਰਾਬ ਹੋਏ ਵਾਹਨਾਂ ਦੀ ਮੁਰੰਮਤ 'ਤੇ ₹25,000 ਤੋਂ ₹50,000 ਤੱਕ ਦਾ ਆਉਂਦਾ ਹੈ ਖਰਚਾ: ਹਰਪਾਲ ਸਿੰਘ ਚੀਮਾ

ਇਥਾਨੌਲ ਦੇ ਉਤਪਾਦਨ 'ਚ ਪਾਣੀ ਦੀ ਹੁੰਦੀ ਹੈ ਭਾਰੀ ਖਪਤ, ਭੂਮੀਗਤ ਪਾਣੀ ਦੇ ਪੱਧਰ ਲਈ ਗੰਭੀਰ ਖਤਰਾ: ਹਰਪਾਲ ਸਿੰਘ ਚੀਮਾ

ਈ-20 ਵਿਰੋਧੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਦਰਸਾਉਂਦਾ ਹੈ ਕਿ ਇਹ ਰਾਸ਼ਟਰੀ ਮੁੱਦਾ ਹੈ ਜਿਸ 'ਤੇ ਤੁਰੰਤ ਮੁੜ ਵਿਚਾਰ ਕਰਨ ਦੀ ਲੋੜ: ਹਰਪਾਲ ਸਿੰਘ ਚੀਮਾ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਅਪ੍ਰੈਲ 2026 ਤੋਂ 20 ਫੀਸਦੀ ਇਥਾਨੌਲ ਮਿਸ਼ਰਣ (ਈ-20 ਪੈਟਰੋਲ) ਨੂੰ ਜ਼ਬਰਦਸਤੀ ਲਾਗੂ ਕਰਨ ਦੀ ਆਲੋਚਨਾ ਕੀਤੀਜਿਸ ਦੀ ਅਸਲ ਸਮਾਂ-ਸੀਮਾ 2030 ਤੋਂ ਘਟਾ ਕੇ ਪਹਿਲਾਂ ਕਰ ਦਿੱਤੀ ਗਈ ਸੀ। ਉਹ ਆਪਣੇ ਵੱਲੋਂ ਪੇਸ਼ ਕੀਤੇ ਮਤੇ ਦੇ ਹੱਕ ਵਿੱਚ ਸਦਨ ਵਿੱਚ ਬੋਲ ਰਹੇ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕਾ ਵਿਸ਼ਵ ਦੇ 60 ਫੀਸਦੀ ਇਥਾਨੌਲ ਦਾ ਉਤਪਾਦਨ ਕਰਦਾ ਹੈ ਜਦੋਂ ਕਿ ਭਾਰਤ ਸਿਰਫ 5 ਫੀਸਦੀ ਹੀ ਉਤਪਾਦਨ ਕਰਦਾ ਹੈ। ਚੀਮਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਭਾਰਤੀ ਉਪਭੋਗਤਾਵਾਂ ਅਤੇ ਵਾਹਨ ਮਾਲਕਾਂ ਦੀ ਕੀਮਤ 'ਤੇ ਅਮਰੀਕਾ ਅਤੇ ਡੋਨਾਲਡ ਟਰੰਪ ਅੱਗੇ ਸਮਰਪਣ ਕਰਨ ਦਾ ਦੋਸ਼ ਲਗਾਇਆ।
 
ਸੂਬੇ ਵਿੱਚ ਇਸ ਮੁੱਦੇ ਦੀ ਗੰਭੀਰਤਾ 'ਤੇ ਧਿਆਨ ਕੇਂਦਰਿਤ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਪੰਜਾਬ ਦੇ ਟਰਾਂਸਪੋਰਟ ਵਿਭਾਗ ਕੋਲ ਵਰਤਮਾਨ ਵਿੱਚ 1,25,88,851 ਰਜਿਸਟਰਡ ਦੋਪਹੀਆਚਾਰ ਪਹੀਆ ਅਤੇ ਵਪਾਰਕ ਵਾਹਨ ਹਨਜਦਕਿ ਗੁਆਂਢੀ ਸੂਬਿਆਂ ਤੋਂ ਖਰੀਦੇ ਗਏ ਕੁੱਝ ਹੋਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਜੇ ਜਾਰੀ ਹੈ। ਇੰਨੀ ਵੱਡੀ ਗਿਣਤੀ ਵਿੱਚ ਪੁਰਾਣੇ ਵਾਹਨਾਂ ਵਾਲੇ ਸੂਬਿਆਂ 'ਤੇ ਈ-20 ਈਂਧਨ ਜ਼ਬਰਦਸਤੀ ਥੋਪਣਾ ਬਹੁਤ ਭਾਰੀ ਪੈ ਰਿਹਾ ਹੈ।"
 
ਸਥਾਨਕ ਮਕੈਨਿਕਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਖੁਲਾਸਾ ਕੀਤਾ, "ਇਥਾਨੌਲ ਮਿਸ਼ਰਣ ਨਾਲ ਖਰਾਬ ਹੋਈ ਕਾਰ ਦੀ ਮੁਰੰਮਤ 'ਤੇ ₹25,000 ਤੋਂ ₹50,000 ਤੱਕ ਦਾ ਖਰਚਾ ਆਉਂਦਾ ਹੈ।"
 
ਉਨ੍ਹਾਂ ਨੇ ਪੁਰਾਣੇ ਵਾਹਨਾਂ ਵਾਲੇ ਨਾਗਰਿਕਾਂ ਲਈ ਵਿਕਲਪਿਕ ਪ੍ਰਬੰਧ ਕਰਨ ਵਿੱਚ ਅਸਫਲ ਰਹਿਣ ਲਈ ਕੇਂਦਰੀ ਪੈਟਰੋਲੀਅਮ ਮੰਤਰਾਲੇ ਦੀ ਹੋਰ ਆਲੋਚਨਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਡਿਲੀਵਰੀ ਬੁਆਏਜ਼ ਅਤੇ ਛੋਟੇ ਵਪਾਰੀਆਂ ਦੇ ਵਾਹਨ ਹਰ ਕੁਝ ਮਹੀਨਿਆਂ ਬਾਅਦ ਖਰਾਬ ਹੁੰਦੇ ਰਹੇ ਤਾਂ ਉਨ੍ਹਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਜਾਵੇਗੀ।
 
ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ, "ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸੰਸਦ ਵਿੱਚ ਈਂਧਨ ਦੀ ਮਾਈਲੇਜ ਵਿੱਚ 6% ਦੀ ਗਿਰਾਵਟ ਦੀ ਗੱਲ ਕਬੂਲ ਕੀਤੀ ਸੀਜਦੋਂ ਕਿ ਅਸਲ ਕੁਸ਼ਲਤਾ ਦਾ ਨੁਕਸਾਨ ਇਸ ਤੋਂ ਕਿਤੇ ਜ਼ਿਆਦਾ ਹੈ। ਘਰੇਲੂ ਵਿਗਿਆਨੀਆਂਨਿਰਮਾਤਾਵਾਂਸੰਸਦ ਮੈਂਬਰਾਂ ਜਾਂ ਆਮ ਜਨਤਾ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਅਜਿਹੀਆਂ ਨੀਤੀਆਂ ਨੂੰ ਦੇਸ਼ 'ਤੇ ਥੋਪਣਾ ਨਿੰਦਣਯੋਗ ਹੈ। ਇਹ ਨੀਤੀ ਦੇਸ਼ ਨੂੰ ਕਾਰਪੋਰੇਟ ਹਿੱਤਾਂ ਹੱਥੋਂ ਵੇਚ ਰਹੀ ਹੈ।"
 
ਇਸ ਤੋਂ ਇਲਾਵਾ ਉਨ੍ਹਾਂ ਕਿਹਾ, "ਇਥਾਨੌਲ ਦੇ ਉਤਪਾਦਨ ਵਿੱਚ ਪਾਣੀ ਦੀ ਭਾਰੀ ਖਪਤ ਹੁੰਦੀ ਹੈਜੋ ਪੰਜਾਬ ਦੇ ਪਹਿਲਾਂ ਹੀ ਘਟ ਰਹੇ ਭੂਮੀਗਤ ਪਾਣੀ ਦੇ ਪੱਧਰ ਲਈ ਇੱਕ ਗੰਭੀਰ ਖਤਰਾ ਹੈ।"
 
ਲੋਕਾਂ ਦੇ ਭਾਰੀ ਵਿਰੋਧ ਨੂੰ ਉਜਾਗਰ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ 'ਆਪਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਆਯੋਜਿਤ ਇੱਕ ਹਾਲੀਆ ਸੰਵਾਦ ਦਾ ਜ਼ਿਕਰ ਕੀਤਾਜਿਸ ਵਿੱਚ 4,000 ਤੋਂ 5,000 ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਲੱਖ ਲੋਕਾਂ ਨੇ ਇਸ ਨੂੰ ਆਨਲਾਈਨ ਦੇਖਿਆ। ਉਨ੍ਹਾਂ ਸਾਂਝਾ ਕੀਤਾ, "ਉੱਤਰ ਪ੍ਰਦੇਸ਼ਬਿਹਾਰਦਿੱਲੀਪੰਜਾਬ ਅਤੇ ਰਾਜਸਥਾਨ ਦੇ ਮਕੈਨਿਕਾਂ ਅਤੇ ਮਾਹਿਰਾਂ ਨੇ ਇਹ ਆਵਾਜ਼ ਉਠਾਉਣ ਲਈ ਭਾਗ ਲਿਆ ਕਿ ਇਹ ਨੀਤੀ ਉਪਭੋਗਤਾਵਾਂ ਲਈ ਕਿੰਨੀ ਨੁਕਸਾਨਦੇਹ ਹੈਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਇੱਕ ਅਹਿਮ ਅਤੇ ਜ਼ਰੂਰੀ ਰਾਸ਼ਟਰੀ ਮੁੱਦਾ ਹੈ ਜਿਸ 'ਤੇ ਤੁਰੰਤ ਮੁੜ ਵਿਚਾਰ ਦੀ ਲੋੜ ਹੈ।"
 

Minister harpal singh cheema slams centre s forceful imposition of e 20 petrol


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now