ਰਾਜਕੁਮਾਰ ਵੇਰਕਾ ਦੇ ਬਦਲੇ ਤੇਵਰ, ਕਿਹਾ, 'ਹਾਈਕਮਾਂਡ ਕਾਰਵਾਈ ਕਰਨ ਦੀ ਬਜਾਏ ਦੇਖ ਰਹੀ ਤਮਾਸ਼ਾ'
LPTV / Chandigarh
ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਦੇ ਬਾਗੀ ਤੇਵਰ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਕੁਝ ਨਹੀਂ ਕਰ ਰਹੀ ਤੇ ਲੋਕਾਂ ਨੇ ਕਾਂਗਰਸ ਦਾ ਤਮਾਸ਼ਾ ਬਣਾ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਹਾਈਕਮਾਂਡ ਕਾਰਵਾਈ ਕਰਨ ਦੀ ਬਜਾਏ ਤਮਾਸ਼ਾ ਦੇਖ ਰਹੀ ਹੈ।
ਵੇਰਕਾ ਨੇ ਕਿਹਾ ਕਿ ਲੋਕ ਬਾਹਰ ਆ ਕੇ ਗੱਲ ਕਰ ਰਹੇ ਹਨ ਕਿ ਪਾਰਟੀ ਪਲੇਟਫਾਰਮ 'ਤੇ ਕੀ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਵਰਕਰ ਅੱਜ ਗੁੱਸੇ ਵਿੱਚ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਤੁਸੀਂ ਦੇਖੋਗੇ ਕਿ ਇੱਕ ਦਿਨ ਲੋਕ ਕਾਂਗਰਸ ਨੂੰ ਛੱਡ ਦੇਣਗੇ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਲਿਤਾਂ 'ਤੇ ਦਿੱਤੇ ਬਿਆਨ ਤੋਂ ਬਾਅਦ ਸਾਬਕਾ ਮੰਤਰੀ ਅਤੇ ਦਲਿਤ ਆਗੂ ਰਾਜਕੁਮਾਰ ਵੇਰਕਾ ਨੇ ਜਾਖੜ ਨੂੰ ਬਾਬਾ ਅੰਬੇਡਕਰ ਸਾਹਿਬ ਦੀ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਸੀ। ਸੁਨੀਲ ਜਾਖੜ ਨੇ ਇਕ ਇੰਟਰਵਿਊ 'ਚ ਦਲਿਤਾਂ ਖਿਲਾਫ ਅਪਮਾਨਜਨਕ ਸ਼ਬਦ ਕਹੇ ਸਨ ਅਤੇ ਉਨ੍ਹਾਂ ਨੂੰ ਹੇਠਾਂ ਤੋਂ ਚੁੱਕ ਕੇ ਸਿਰ 'ਤੇ ਨਾ ਬਿਠਾਉਣ ਦੀ ਗੱਲ ਕਹੀ ਸੀ। ਜਾਖੜ ਦੇ ਇਸ ਬਿਆਨ 'ਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦਾ ਗੁੱਸਾ ਫੁੱਟਿਆ ਸੀ।
Instead of Rajkumar Verka Tevar said the high command was watching the spectacle instead of taking action