ਸਤਿੰਦਰ ਸਰਤਾਜ ਨੇ ਆਪਣੀ ਈ ਐਪ ਤੇ ਓਟੀਟੀ ਪਲੇਟਫ਼ਾਰਮ ਦੀ ਕੀਤੀ ਸ਼ੁਰੂਆਤ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ : ਡਾਕਟਰ ਸਤਿੰਦਰ ਸਰਤਾਜ ਜੋ ਕਿ ਹਮੇਸ਼ਾ ਨਵੀਂਆਂ ਲੀਹਾਂ ਪਾਉਣ ਲਈ ਜਾਣਿਆ ਜਾਂਦਾ ਹੈ, ਨੇ ਆਪਣੇ ਜਨਮ ਦਿਨ ਵਾਲੇ ਦਿਨ ਈਮਹਿਫਲ ਨਾਮੀ ਐਪ ਅਤੇ ਓਟੀਟੀ ਪਲੇਟਫ਼ਾਰਮ ਦੀ ਸ਼ੁਰੂਆਤ ਕਰਕੇ ਭਵਿੱਖ ਵਿਚ ਆਉਣ ਵਾਲੇ ਗੀਤ ਜਾਂ ਫਿਲਮਾਂ ਨੂੰ ਆਪ ਹੀ ਰਿਲੀਜ਼ ਕਰਨ ਦੇ ਸੰਕੇਤ ਦਿੱਤੇ ਹਨ।
ਪਲੇਟਫ਼ਾਰਮ ਦਾ ਨਾਮ ਈਮਹਿਫਲ ਹੀ ਦਰਸਾਉਂਦਾ ਹੈ ਕਿ ਸਤਿੰਦਰ ਸਰਤਾਜ ਆਪਣੇ ਸ਼ੋਅ ਹੁਣ ਆਨਲਾਈਨ ’ਤੇ ਵੀ ਦਿਖਾਏਗਾ। ਇਹ ਪੰਜਾਬੀ ਅਤੇ ਬਾਲੀਵੁੱਡ ਦਾ ਪਹਿਲਾ ਆਨਲਾਈਨ ਸ਼ੋਅ ਦਿਖਾਉਣ ਵਾਲਾ ਪਲੇਟਫ਼ਾਰਮ ਹੋਏਗਾ। ਐਪ ਤੇ ਦਿੱਲੀ ਵਿੱਚ 24 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਦੁਨੀਆਂ ਵਿੱਚ ਬੈਠੇ ਲੋਕ ਘਰਾਂ ਵਿੱਚ ਆਨਲਾਈਨ ਦੇਖ ਸਕਣਗੇ।
ਇਸੇ ਤਰ੍ਹਾਂ ਐਪ ਵਿਚ ਇਕ ਕੈਟੇਗਰੀ ਉਹਨਾਂ ਗੀਤਾਂ ਦੀ ਵੀ ਹੈ ਜਿਹੜੇ ਹਲੇ ਤੱਕ ਰਿਲੀਜ਼ ਨਹੀਂ ਹੋਏ। ਹੁਣ ਤੱਕ ਦੇ ਵੇਰਵਿਆਂ ਮੁਤਾਬਕ ਪਹਿਲੇ ਦਿਨ ਹੀ 19000 ਤੋਂ ਉੱਪਰ ਲੋਕਾਂ ਨੇ ਐਪ ਡਾਊਨਲੋਡ ਕੀਤੀ ਹੈ।
ਸਤਿੰਦਰ ਸਰਤਾਜ ਦੇ ਦਫਤਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਦਾ ਮਿਸ਼ਨ ਹੀ ਵਿਚੋਲਿਆਂ ਨੂੰ ਖਤਮ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਰਨਾ ਹੈ। ਉਨਾਂ ਨੇ ਦੁਨੀਆਂ ਭਰ ਵਿੱਚ ਹੋਣ ਵਾਲੇ ਸ਼ੋਆਂ ਵਿੱਚ ਵੀ ਇਹੀ ਕੀਤਾ ਹੈ ਅਤੇ ਹੁਣ ਇਸ ਐਪ ਰਾਹੀਂ ਲੋਕ ਸ਼ੋਆਂ ਦੀਆਂ ਟਿਕਟਾਂ, ਗੀਤ, ਫਿਲਮਾਂ ਆਦਿ ਦੇਖ ਸਕਣਗੇ।
Satinder Sartaj launched OTT platform on his e app