ਨੌਜਵਾਨ ਨੇ 43ਵੀਂ ਮੰਜ਼ਿਲ ਤੋਂ ਕੁੱਦ ਕੇ ਆਤਮਹੱਤਿਆ ਕਰ ਲਈ ਏਸ਼ੀਆਡ ਵਿੱਚ ਭਾਰਤ ਨੂੰ 21ਵਾਂ ਗੋਲਡ: ਮੈਨਜ਼ ਹਾਕੀ ਫਾਈਨਲ ਵਿੱਚ ਮਲੇਸ਼ੀਆ ਨੂੰ 5-1 ਨਾਲ ਹਰਾਇਆ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-10-2026 ਏਸ਼ੀਆਈ ਖੇਡਾਂ 2026 ਦੀ ਤਗਮਾ ਸੂਚੀ · ਅੱਪਡੇਟ: 3 ਅਕਤੂਬਰ 2026, 2026 ਏਸ਼ੀਅਨ ਗੇਮਜ਼: ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਭਾਰਤੀ ਫੌਜ ਨੇ ਬਾਰਡਰ ਪਾਰ ਕਰ ਰਹੀ ਪਾਕਿਸਤਾਨੀ ਲੜਕੀ ਨੂੰ ਫੜਿਆ, ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਅਮਰੀਕਾ ਦੇ ਓਹਾਇਓ ਵਿੱਚ ਹਿੰਦੂ ਮੰਦਿਰ 'ਤੇ ਹਮਲਾ, ਹਮਲਿਆਂ ਨੂੰ ਲੈ ਕੇ ਚਿੰਤਾ ਜਲੰਧਰ ਵਿੱਚ ਚੋਰ ਡੇਢ ਲੱਖ ਕੈਸ਼ ਅਤੇ ਸੋਨਾ-ਚਾਂਦੀ ਦੇ ਗਹਿਣੇ ਲੈ ਕੇ ਫਰਾਰ, ਪਰਿਵਾਰ ਵ੍ਰਿੰਦਾਵਨ ਘੁੰਮਣ ਗਿਆ ਸੀ ਮੁੰਬਈ ਵਿੱਚ ਜਿਆਨੇਸ਼ ਕੁਮਾਰ ਖ਼ਿਲਾਫ਼ CJP ਦਾ ਪ੍ਰਦਰਸ਼ਨ ਇਸਤੀਫੇ ਦੀ ਮੰਗ ਦਿੱਲੀ ਵਿੱਚ SIR ਖ਼ਿਲਾਫ਼ ਵਿਰੋਧ ਪ੍ਰਦਰਸ਼ਨ, ਆਪ ਨੇਤਾ ਸਮੇਤ 700 ਪੁਲਿਸ ਦੀ ਹਿਰਾਸਤ ਵਿੱਚ

ਖਨੌਰੀ ਬਾਰਡਰ ਸੀਲ, 4 ਸਤੰਬਰ ਨੂੰ ਕਿਸਾਨਾਂ ਦੀ ਕੇਂਦਰੀ ਮੰਤਰੀ ਨਾਲ ਮੀਟਿੰਗ

ਖਨੌਰੀ ਬਾਰਡਰ ਸੀਲ, 4 ਸਤੰਬਰ ਨੂੰ ਕਿਸਾਨਾਂ ਦੀ ਕੇਂਦਰੀ ਮੰਤਰੀ ਨਾਲ ਮੀਟ


Lptv News / Panjab

ਬਾਰਡਰ ਮੁੜ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪਿਛਲੀ ਸਥਿਤੀ ਦੁਹਰਾਉਣ ਦਾ ਡਰ ਹੈ

ਊਰਜਾ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਆਗੂਆਂ ਦੇ ਵਫ਼ਦ ਨਾਲ ਮੀਟਿੰਗ ਕਰਨਗੇ

ਐੱਸ.ਕੇ.ਐੱਮ. (ਗ਼ੈਰ-ਰਾਜਨੀਤਿਕ) ਵੱਲੋਂ ਕਿਸਾਨਾਂ ਨੂੰ ਪੈਦਲ ਦਿੱਲੀ ਜਾਣ ਦੇ ਸੱਦੇ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ ਨੂੰ ਹਰਿਆਣਾ ਅਤੇ ਦਿੱਲੀ ਨਾਲ ਜੋੜਨ ਵਾਲਾ ਦਾਤਾ ਸਿੰਘ ਵਾਲਾ ਬਾਰਡਰ ਸੀਲ ਕਰ ਦਿੱਤਾ ਹੈ। 

ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 4 ਸਤੰਬਰ ਨੂੰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਕਿਸਾਨ ਆਗੂਆਂ ਦੇ ਵਫ਼ਦ ਨਾਲ ਮੀਟਿੰਗ ਕਰਨਗੇ। ਡੱਲੇਵਾਲ ਮੁਤਾਬਕ ਇਸੇ ਦਿਨ ਮਨੋਹਰ ਲਾਲ ਖੱਟਰ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵੀ ਮੀਟਿੰਗ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਸੰਭਾਵਨਾ ਹੈ ਕਿ ਖੇਤੀਬਾੜੀ ਮੰਤਰੀ ਵੀ 4 ਸਤੰਬਰ ਦੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦੇ ਪੂਰੀ ਤਾਕਤ ਨਾਲ ਰੱਖੇ ਜਾਣਗੇ ਅਤੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਬਾਰਡਰ ਚਾਰ ਦਿਨਾਂ ਤੋਂ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਸਥਾਨਕ ਕਾਰੋਬਾਰਾਂ ਤੇ ਵੀ ਅਸਰ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਫਰਵਰੀ 2024 ਤੋਂ ਕਰੀਬ 13 ਮਹੀਨਿਆਂ ਤੱਕ ਖਨੌਰੀ ਬਾਰਡਰ ਤੇ ਪੱਕਾ ਮੋਰਚਾ ਲਾਇਆ ਸੀ। ਉਸ ਦੌਰਾਨ ਸੜਕਾਂ ਬੰਦ ਰਹਿਣ ਕਾਰਨ ਖਨੌਰੀ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਕਾਰੋਬਾਰ ਵੀ ਪ੍ਰਭਾਵਿਤ ਹੋਏ ਸਨ। ਬਾਰਡਰ ਮੁੜ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਪਿਛਲੀ ਸਥਿਤੀ ਦੁਹਰਾਉਣ ਦਾ ਡਰ ਹੈ।

Khanauri border sealed farmers to meet union minister on september 4


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now