ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ ਅਮਰਗੜ੍ਹ 'ਚ 500 ਡਰੋਨਾਂ ਨਾਲ ਰੌਸ਼ਨ ਹੋਵੇਗਾ ਅਸਮਾਨ ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ: ਇਕੱਲੇ ਜਾਂਦੇ ਵਕਤ ਪੁਲਿਸ ਨੇ ਰੋਕਿਆ ਤਾਂ ਗੋਲੀਆਂ ਚਲਾਉਣ ਲੱਗਾ ਪੰਚਾਇਤ ਵਿੱਚ ਭਿੜੇ ਪਤਨੀ ਨੇ ਪਤੀ ਨੂੰ ਥੱਪੜ ਜੜਿਆ ਆਪ ਨੇ ਬਾਦਲਾਂ ਤੋਂ ਬਹਿਰੀਨ ਔਰਤ ਦੇ ਐੱਸਜੀਪੀਸੀ ਸਰਾਏ ਵਿੱਚ ਸਾਲ ਭਰ ਠਹਿਰਨ 'ਤੇ ਮੰਗੇ ਜਵਾਬ ਪੰਜਾਬ ਦੇ ਭਾਜਪਾ ਲੀਡਰਾਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇੱਕ ਦੀ ਮੌਤ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-09-2026 ਬੈਂਕ ਛੁੱਟੀ: ਇਸ ਵਾਰ ਐਤਵਾਰ 27 ਸਤੰਬਰ ਨੂੰ ਵੀ ਖੁੱਲ੍ਹਣਗੇ ਬੈਂਕ, RBI ਨੇ ਆਖ਼ਰ ਕਿਉਂ ਦਿੱਤੀ ਮਨਜ਼ੂਰੀ? ਭਾਰਤ ਨੇ ਵਿਵਾਦਿਤ ਫੈਸਲੇ ਤੋਂ ਬਾਅਦ T20I ਕ੍ਰਿਕਟ ਮੈਚ ਵਿੱਚ ਜਾਪਾਨ ਨੂੰ ਹਰਾਇਆ ਆਈਚੀ-ਨਾਗੋਯਾ 2026 ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਹਾਸਲ ਕੀਤਾ

ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ

ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ


Live Punjabi TV / Mumbai

ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਨਾਰਾਜ਼ਗੀ

ਸਾਜਨ ਚਲੇ ਸਸੁਰਾਲ' ਨੂੰ ਅਸਲ ਜ਼ਿੰਦਗੀ 'ਚ ਦੋਹਰਾ ਰਹੇ ਹਨ

90 ਦੇ ਦਹਾਕੇ ਦੇ ਚਰਚਿਤ ਅਦਾਕਾਰ ਗੋਵਿੰਦਾ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਾਰ ਨਾਲ ਨੇੜਤਾ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਹਨ। ਆਪਣੀ ਪਤਨੀ ਸੁਨੀਤਾ ਆਹੂਜਾ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਵਿਵਾਦਾਂ ਦੇ ਵਿਚਕਾਰ ਗੋਵਿੰਦਾ ਹਾਲ ਹੀ ਵਿੱਚ ਮੁੰਬਈ ਦੇ ਪ੍ਰਸਿੱਧ 'ਲਾਲਬਾਗਚਾ ਰਾਜਾ' ਦੇ ਦਰਸ਼ਨ ਕਰਨ ਲਈ ਪਹੁੰਚੇ, ਜਿੱਥੇ ਉਹ ਇੱਕ ਵਾਰ ਫਿਰ ਆਪਣੀ ਕੋ-ਸਟਾਰ ਕੋਮਲ ਰਾਣੀ ਨਾਲ ਹੀ ਨਜ਼ਰ ਆਏ। ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਮੁੜ ਤੇਜ਼ ਹੋ ਗਈ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੌਰਾਨ ਕੋਮਲ ਰਾਣੀ ਅਦਾਕਾਰ ਗੋਵਿੰਦਾ ਨੂੰ ਭੀੜ ਵਿੱਚੋਂ ਬਾਹਰ ਕੱਢਣ ਲਈ ਮਦਦ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਦੋਵਾਂ ਨੇ ਇਕੱਠਿਆਂ ਬੱਪਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਇਸ ਦੌਰਾਨ ਗੋਵਿੰਦਾ ਚਿੱਟੇ ਕੁੜਤੇ-ਪਜਾਮੇ ਵਿੱਚ ਨਜ਼ਰ ਆਏ, ਜਦਕਿ ਕੋਮਲ ਰਾਣੀ ਮਹਾਰਾਸ਼ਟਰੀਅਨ ਲੁੱਕ 'ਚ ਲਾਲ ਸਾੜੀ ਅਤੇ ਪੀਲੇ ਬਲਾਊਜ਼ ਵਿੱਚ ਸਜੀ ਹੋਈ ਸੀ। ਦੱਸਣਯੋਗ ਹੈ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਵੀ ਇਕੱਲਿਆਂ ਹੀ ਲਾਲਬਾਗਚਾ ਰਾਜਾ ਦੇ ਦਰਸ਼ਨ ਕੀਤੇ ਸਨ।

ਗੋਵਿੰਦਾ ਵੱਲੋਂ ਪਤਨੀ ਸੁਨੀਤਾ ਆਹੂਜਾ ਤੋਂ ਦੂਰੀ ਬਣਾ ਕੇ ਕੋਮਲ ਰਾਣੀ ਨਾਲ ਜਨਤਕ ਤੌਰ 'ਤੇ ਨਜ਼ਰ ਆਉਣ 'ਤੇ ਸੋਸ਼ਲ ਮੀਡੀਆ ਯੂਜ਼ਰਾਂ ਅਤੇ ਪ੍ਰਸ਼ੰਸਕਾਂ ਨੇ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਈ ਯੂਜ਼ਰਾਂ ਨੇ ਕਮੈਂਟ ਕਰਦਿਆਂ ਕਿਹਾ ਕਿ ਗੋਵਿੰਦਾ ਆਪਣੀ ਫਿਲਮ 'ਸਾਜਨ ਚਲੇ ਸਸੁਰਾਲ' ਨੂੰ ਅਸਲ ਜ਼ਿੰਦਗੀ 'ਚ ਦੋਹਰਾ ਰਹੇ ਹਨ, ਜਦਕਿ ਹੋਰਾਂ ਨੇ ਸੁਨੀਤਾ ਦਾ ਸਮਰਥਨ ਕਰਦਿਆਂ ਅਦਾਕਾਰ ਦੇ ਇਸ ਰਵੱਈਏ 'ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਪਹਿਲਾਂ ਆਪਣੇ ਘਰ ਦੇ ਗਣਪਤੀ ਉਤਸਵ ਦੌਰਾਨ ਵੀ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਦੂਰੀਆਂ ਸਾਫ਼ ਦੇਖਣ ਨੂੰ ਮਿਲੀਆਂ ਸਨ।

Govinda Arrived With Komal Rani To Seek Blessings At Lalbaugcha Raja


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now