ਜਲੰਧਰ ਦੇ ਬਾਰ-ਹੋਟਲਾਂ 'ਤੇ ਐਕਸਾਈਜ਼ ਟੀਮ ਦੀ ਰੇਡ, ਬਿਨਾਂ ਹੋਲੋਗ੍ਰਾਮ ਸ਼ਰਾਬ ਅਤੇ ਅਧੂਰੇ ਸਟਾਕ ਰਜਿਸਟਰ ਮਿਲੇ ਨਾਈਜੀਰੀਆ ਵਿੱਚ ਵੱਡਾ ਜਹਾਜ਼ ਹਾਦਸਾ, 32 ਲੋਕਾਂ ਦੀ ਮੌਤ; 3 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਛੱਡੀ ਕਪਤਾਨੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-10-2026 ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ, ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ ਚਾਵਲਾ ਰੇਪ ਮਾਮਲੇ ਵਿੱਚ ਕਮੇਟੀ ਕੱਲ੍ਹ ਐੱਸਜੀਪੀਸੀ ਨੂੰ ਸੌਂਪੇਗੀ ਰਿਪੋਰਟ ਇੱਟਾਂ ਨਾਲ ਲੱਦੀ ਟਰਾਲੀ ਨੇ ਹੈਂਡਬਾਲ ਖਿਡਾਰਨ ਨੂੰ ਕੁਚਲਿਆ ਫਿਰ ਲੱਗਾ ਖਾਕੀ 'ਤੇ ਨਸ਼ੇ ਦਾ ਦਾਗ! ਖੰਨਾ ਵਿੱਚ 10 ਗ੍ਰਾਮ ਹੈਰੋਇਨ ਨਾਲ ਸਿਪਾਹੀ ਗ੍ਰਿਫ਼ਤਾਰ 6000 ਕਰੋੜ ਦਾ ਡਰੱਗਜ਼ ਕੇਸ: SIT ਦੇ ਸਾਹਮਣੇ ਨਹੀਂ ਪਹੁੰਚੇ ਬਿਕਰਮ ਮਜੀਠੀਆ ਕਾਂਗਰਸੀ ਵਿਧਾਇਕ ਸੁਖਪਾਲ ਖੈਹਰਾ ਦੇ ਖ਼ਿਲਾਫ਼ FIR ਦਰਜ, ਪੁਲਿਸ ਨੇ ਇਸ ਮਾਮਲੇ ਵਿੱਚ ਲਿਆ ਐਕਸ਼ਨ

ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ

ਐਡਮਿੰਟਨ ਦੇ ਗੁਰਦੁਆਰੇ ਚ ਚਾਕੂ ਨਾਲ ਹਮਲਾ, ਦੋ ਵਿਅਕਤੀ ਜ਼ਖ਼ਮੀ


Lptv News / Panjab

ਅਣਪਛਾਤੇ ਵਿਅਕਤੀ ਨੇ ਦੋ ਬਾਲਗ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ

ਸੇਵਾਦਾਰਾਂ ਨੇ ਬਾਅਦ ਚ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ

ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਚ ਸ਼ੁੱਕਰਵਾਰ ਸਵੇਰੇ ਗੁਰਦੁਆਰਾ ਸਾਹਿਬ ਦੇ ਅੰਦਰ ਚਾਕੂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਨਾਨਕਸਰ ਗੁਰਦੁਆਰਾ ਗੁਰਸਿੱਖ ਮੰਦਰ ਕੰਪਲੈਕਸ ਚ ਇੱਕ ਅਣਪਛਾਤੇ ਵਿਅਕਤੀ ਨੇ ਦੋ ਬਾਲਗ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵੇਂ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

ਐਡਮਿੰਟਨ ਪੁਲਿਸ ਮੁਤਾਬਕ ਘਟਨਾ ਸਵੇਰੇ 5 ਵਜੇ ਤੋਂ ਬਾਅਦ 14 ਸਟਰੀਟ ਅਤੇ ਹਾਰਸਹਿੱਲ ਰੋਡ ਨੇੜੇ ਵਾਪਰੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਐਮਰਜੈਂਸੀ ਕਰਮਚਾਰੀਆਂ ਨੇ ਦੋਵਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਗੁਰਦੁਆਰਾ ਪ੍ਰਬੰਧਕਾਂ ਦੇ ਨੁਮਾਇੰਦੇ ਹਰਮੀਕ ਸਹਿਗਲ ਮੁਤਾਬਕ ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ਚੱਲ ਰਹੀ ਸੀ, ਜਦੋਂ ਇੱਕ ਵਿਅਕਤੀ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਅਤੇ ਅਰਦਾਸ ਚ ਵਿਘਨ ਪਾਉਣ ਲੱਗਾ। ਹੰਗਾਮਾ ਕਰਨ ਕਾਰਨ ਅਰਦਾਸ ਰੋਕਣੀ ਪਈ। 

ਸਹਿਗਲ ਅਨੁਸਾਰ ਜਦੋਂ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧੱਕਾ-ਮੁੱਕੀ ਸ਼ੁਰੂ ਹੋ ਗਈ। ਇਸ ਦੌਰਾਨ ਉਸ ਨੇ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸੇਵਾਦਾਰਾਂ ਨੇ ਬਾਅਦ ਚ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵੇਂ ਜ਼ਖ਼ਮੀ ਹਮਲੇ ਤੋਂ ਬਾਅਦ ਹੋਸ਼ ਚ ਸਨ ਅਤੇ ਗੱਲ ਕਰ ਰਹੇ ਸਨ।

Knife attack at edmonton gurdwara two people injured


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now