ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 08-10-2026 ਗੈਂਗਸਟਰ ਨੈੱਟਵਰਕ ਨਾਲ ਜੁੜੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ! ਹੈਂਡ ਗ੍ਰੇਨੇਡ ਸਮੇਤ ISI ਨਾਲ ਜੁੜੇ 2 ਨੌਜਵਾਨ ਗ੍ਰਿਫ਼ਤਾਰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਪੰਜਾਬੀ ਸੂਫੀ ਸਿੰਗਰ ਦੀ ਗੱਡੀ ਦਾ ਐਕਸੀਡੈਂਟ, ਪੰਜਾਬ ਚੋਣਾਂ ਤੋਂ 2 ਮਹੀਨੇ ਪਹਿਲਾਂ CBI ਰੇਡ, ਕੇਜਰੀਵਾਲ ਨੇ ਖੋਲ੍ਹ ਦਿੱਤਾ ਭਾਜਪਾ ਦੇ ਖ਼ਿਲਾਫ਼ ਮੋਰਚਾ! ਨੋਇਡਾ ਦੇ DLF ਮਾਲ ਵਿੱਚ ਮਹਿਲਾ ਦਾ ਇਹ ਵੀਡੀਓ ਹੋਸ਼ ਉਡਾ ਦੇਵੇਗਾ, ਪਤੀ ਦੇ ਸਾਹਮਣੇ ਕਰਦੀ ਰਹੀ ਸ਼ਰਮਨਾਕ ਕੰਮ ਭੂਚਾਲ: ਚਮੋਲੀ ਵਿੱਚ 4.9 ਦਾ ਭੂਚਾਲ, ਦਿੱਲੀ-NCR ਤੱਕ ਝਟਕੇ, ਸੋਸ਼ਲ ਮੀਡੀਆ 'ਤੇ VIDEO-ਮੀਮਸ ਵਾਇਰਲ ਸੰਜਯ ਦੱਤ ਨੇ ਕਿਉਂ ਕਿਹਾ- ਭਾਰਤ ਵਿੱਚ ਸ਼ਾਂਤੀ ਨਹੀਂ ਮਿਲਦੀ? ਖੁਦ ਸਾਹਮਣੇ ਆ ਕੇ ਦੱਸੀ ਅਸਲੀ ਵਜ੍ਹਾ ਸ਼ਾਰਦੀਯ ਨਵਰਾਤਰੀ 2026: ਪਹਿਲਾ ਨਵਰਾਤਰ ਕਦੋਂ ਹੈ? ਜਾਣੋ ਘਟਸਥਾਪਨਾ, ਮਹਾਸ਼ਟਮੀ ਅਤੇ ਮਹਾਨਵਮੀ ਦੀ ਤਾਰੀਖ ਜਲੰਧਰ ਦੇ ਬਾਰ-ਹੋਟਲਾਂ 'ਤੇ ਐਕਸਾਈਜ਼ ਟੀਮ ਦੀ ਰੇਡ, ਬਿਨਾਂ ਹੋਲੋਗ੍ਰਾਮ ਸ਼ਰਾਬ ਅਤੇ ਅਧੂਰੇ ਸਟਾਕ ਰਜਿਸਟਰ ਮਿਲੇ

ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤੋਂ ਕੀਤੀ ਗਈ ਪੁੱਛਗਿੱਛ

ਅੰਮ੍ਰਿਤਸਰ ਹਵਾਈ ਅੱਡੇ ’ਤੇ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਤ


Lptv News / Panjab

ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਪੈਸ਼ਲ ਸੈੱਲ ਅਤੇ ਸੁਰੱਖਿਆ ਸ਼ਾਖਾ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ

ਫੰਡਿੰਗ ਨਾਲ ਜੁੜੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਏਜੰਸੀਆਂ ਨੇ 62 ਸਾਲਾ ਚਰਨਜੀਤ ਕੌਰ ਪੂਰਬਾ ਨੂੰ ਰੋਕ ਕੇ ਪੁੱਛਗਿੱਛ ਕੀਤੀ। ਉਹ 20 ਅਗਸਤ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਲੰਡਨ ਤੋਂ ਅੰਮ੍ਰਿਤਸਰ ਪਹੁੰਚੀ ਸੀ। 

ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਪੈਸ਼ਲ ਸੈੱਲ ਅਤੇ ਸੁਰੱਖਿਆ ਸ਼ਾਖਾ ਦੀ ਟੀਮ ਨੇ ਉਸ ਤੋਂ ਪੁੱਛਗਿੱਛ ਕੀਤੀ। ਚਰਨਜੀਤ ਕੌਰ, ਮੋਗਾ ਦੇ ਪੁਰਾਣਾ ਮੋਗਾ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪੁੱਤਰ ਅਵਤਾਰ ਸਿੰਘ ਖੰਡਾ ਸੀ। ਅਧਿਕਾਰੀਆਂ ਮੁਤਾਬਕ ਚਰਨਜੀਤ ਕੌਰ 12 ਜੁਲਾਈ ਨੂੰ ਬ੍ਰਿਟੇਨ ਗਈ ਸੀ। ਯੂਕੇ ਚ ਰਹਿਣ ਦੌਰਾਨ ਉਹ ਕਈ ਲੋਕਾਂ ਦੇ ਸੰਪਰਕ ਚ ਰਹੀ ਅਤੇ ਵੱਖ-ਵੱਖ ਸਮਾਗਮਾਂ ਚ ਸ਼ਾਮਲ ਹੋਈ। 

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਬ੍ਰਿਟੇਨ ਪਹੁੰਚਣ ’ਤੇ ਜਗਜੀਤ ਸਿੰਘ ਜੀਤਾ ਨੇ ਉਸ ਦਾ ਸਵਾਗਤ ਕੀਤਾ ਅਤੇ ਸਾਊਥਹਾਲ ਚ ਉਸ ਦੇ ਠਹਿਰਣ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਉਹ ਸਾਊਥਹਾਲ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਸਮੇਤ ਕਈ ਧਾਰਮਿਕ ਅਤੇ ਹੋਰ ਸਮਾਗਮਾਂ ਚ ਸ਼ਾਮਲ ਹੋਈ। ਬਾਅਦ ਚ ਉਹ ਬਰਮਿੰਘਮ ਚ ਆਪਣੇ ਭਤੀਜੇ ਹਰਪ੍ਰੀਤ ਸਿੰਘ ਕੋਲ ਰਹੀ। 

ਸੁਰੱਖਿਆ ਏਜੰਸੀਆਂ ਹੁਣ ਯੂਕੇ ਚ ਉਸ ਦੇ ਸੰਪਰਕ ਚ ਆਏ ਲੋਕਾਂ, ਸਮਾਗਮਾਂ ਅਤੇ ਉਸ ਨਾਲ ਜੁੜੇ ਸੰਭਾਵੀ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਫੰਡਿੰਗ ਨਾਲ ਜੁੜੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Questioning of avtar singh khanda s mother charanjit kaur at amritsar airport


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now