ਜਲੰਧਰ ਦੇ ਬਾਰ-ਹੋਟਲਾਂ 'ਤੇ ਐਕਸਾਈਜ਼ ਟੀਮ ਦੀ ਰੇਡ, ਬਿਨਾਂ ਹੋਲੋਗ੍ਰਾਮ ਸ਼ਰਾਬ ਅਤੇ ਅਧੂਰੇ ਸਟਾਕ ਰਜਿਸਟਰ ਮਿਲੇ ਨਾਈਜੀਰੀਆ ਵਿੱਚ ਵੱਡਾ ਜਹਾਜ਼ ਹਾਦਸਾ, 32 ਲੋਕਾਂ ਦੀ ਮੌਤ; 3 ਦਿਨਾਂ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਛੱਡੀ ਕਪਤਾਨੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-10-2026 ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਚੰਡੀਗੜ੍ਹ, ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ ਚਾਵਲਾ ਰੇਪ ਮਾਮਲੇ ਵਿੱਚ ਕਮੇਟੀ ਕੱਲ੍ਹ ਐੱਸਜੀਪੀਸੀ ਨੂੰ ਸੌਂਪੇਗੀ ਰਿਪੋਰਟ ਇੱਟਾਂ ਨਾਲ ਲੱਦੀ ਟਰਾਲੀ ਨੇ ਹੈਂਡਬਾਲ ਖਿਡਾਰਨ ਨੂੰ ਕੁਚਲਿਆ ਫਿਰ ਲੱਗਾ ਖਾਕੀ 'ਤੇ ਨਸ਼ੇ ਦਾ ਦਾਗ! ਖੰਨਾ ਵਿੱਚ 10 ਗ੍ਰਾਮ ਹੈਰੋਇਨ ਨਾਲ ਸਿਪਾਹੀ ਗ੍ਰਿਫ਼ਤਾਰ 6000 ਕਰੋੜ ਦਾ ਡਰੱਗਜ਼ ਕੇਸ: SIT ਦੇ ਸਾਹਮਣੇ ਨਹੀਂ ਪਹੁੰਚੇ ਬਿਕਰਮ ਮਜੀਠੀਆ ਕਾਂਗਰਸੀ ਵਿਧਾਇਕ ਸੁਖਪਾਲ ਖੈਹਰਾ ਦੇ ਖ਼ਿਲਾਫ਼ FIR ਦਰਜ, ਪੁਲਿਸ ਨੇ ਇਸ ਮਾਮਲੇ ਵਿੱਚ ਲਿਆ ਐਕਸ਼ਨ

ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ- ਸਰਕਾਰ

ਖੰਡ ਮਹਿੰਗੀ ਹੋਣ ਲਈ ਈਥਾਨੌਲ ਨੀਤੀ ਜ਼ਿੰਮੇਵਾਰ ਨਹੀਂ- ਸਰਕਾਰ


Lptv News / Panjab

2022-23 ਚ ਈਥਾਨੌਲ ਲਈ ਖੰਡ ਦੀ ਡਾਇਵਰਜ਼ਨ 12 ਫ਼ੀਸਦੀ ਸੀ, ਜੋ ਮੌਜੂਦਾ ਸਮੇਂ ਚ ਘਟ ਕੇ 9 ਫ਼ੀਸਦੀ ਰਹਿ ਗਈ

ਖੰਡ ਮਿੱਲਾਂ ਨੂੰ 15 ਅਕਤੂਬਰ ਤੋਂ ਨਵਾਂ ਪਿੜਾਈ ਸੀਜ਼ਨ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ

ਦੇਸ਼ ਚ ਖੰਡ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੇਜ਼ੀ ਲਈ ਈਥਾਨੌਲ ਨੀਤੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰ ਮੁਤਾਬਕ ਇਸ ਸਾਲ ਈਥਾਨੌਲ ਉਤਪਾਦਨ ਲਈ ਖੰਡ ਦੀ ਡਾਇਵਰਜ਼ਨ ਪਿਛਲੇ ਸਾਲਾਂ ਦੇ ਮੁਕਾਬਲੇ ਘਟੀ ਹੈ। ਸਰਕਾਰ ਦੇ ਅੰਕੜਿਆਂ ਅਨੁਸਾਰ 2022-23 ਚ ਈਥਾਨੌਲ ਲਈ ਖੰਡ ਦੀ ਡਾਇਵਰਜ਼ਨ 12 ਫ਼ੀਸਦੀ ਸੀ, ਜੋ ਮੌਜੂਦਾ ਸਮੇਂ ਚ ਘਟ ਕੇ 9 ਫ਼ੀਸਦੀ ਰਹਿ ਗਈ ਹੈ। 

ਇਸ ਤੋਂ ਇਲਾਵਾ ਦੇਸ਼ ਚ ਬਣਨ ਵਾਲੇ ਈਥਾਨੌਲ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੁਣ ਅਨਾਜ, ਖ਼ਾਸਕਰ ਮੱਕੀ, ਤੋਂ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਵਾਧੂ ਖੰਡ ਨੂੰ ਈਥਾਨੌਲ ਚ ਬਦਲਣ ਨਾਲ ਖੰਡ ਮਿੱਲਾਂ ਦੀ ਵਿੱਤੀ ਸਥਿਤੀ ਸੁਧਰੀ ਹੈ ਅਤੇ ਗੰਨਾ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਚ ਮਦਦ ਮਿਲੀ ਹੈ। ਇਸ ਲਈ ਮੌਜੂਦਾ ਖੰਡ ਕੀਮਤਾਂ ਚ ਤੇਜ਼ੀ ਦਾ ਕਾਰਨ ਈਥਾਨੌਲ ਨੀਤੀ ਦੀ ਬਜਾਏ ਘਰੇਲੂ ਉਤਪਾਦਨ ਚ ਕਮੀ ਅਤੇ ਬਾਜ਼ਾਰ ਚ ਘੱਟ ਉਪਲਬਧਤਾ ਨੂੰ ਮੰਨਿਆ ਜਾ ਰਿਹਾ ਹੈ। 

ਤਿਉਹਾਰੀ ਸੀਜ਼ਨ ਦੌਰਾਨ ਮੰਗ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਬਾਜ਼ਾਰ ਚ ਸਪਲਾਈ ਵਧਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਕਸਟਮ-ਮੁਕਤ ਦਰਾਮਦ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਖੰਡ ਮਿੱਲਾਂ ਨੂੰ 15 ਅਕਤੂਬਰ ਤੋਂ ਨਵਾਂ ਪਿੜਾਈ ਸੀਜ਼ਨ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ।

Ethanol policy not responsible for high sugar prices government


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now