ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵੱਡੀ ਅਪਡੇਟ ਸਤਵਿਕ-ਚਿਰਾਗ ਨੇ ਚੀਨ ਮਾਸਟਰਜ਼ ਦਾ ਪਹਿਲਾ ਖਿਤਾਬ ਜਿੱਤਿਆ ਨਵੀਂ ਦਿੱਲੀ ਦੇ ਸੱਤਿਆ ਨਿਕੇਤਨ ਇਲਾਕੇ ਵਿੱਚ ਪੰਜ-ਮੰਜ਼ਿਲਾ ਇਮਾਰਤ ਢਹਿ ਗਈ ਮਿਸ ਵਰਲਡ 2026: ਡੋਮਿਨਿਕਨ ਰੀਪਬਲਿਕ ਦੀ ਜੋਹੇਰੀ ਮੋਲਾ ਬਣੀ ਵਿਜੇਤਾ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-09-2026 ਮੁੱਖ ਟੂਰਨਾਮੈਂਟ ਅੱਪਡੇਟ: ਟੇਬਲ ਦੇ ਸਿਖਰ 'ਤੇ: ਬਠਿੰਡਾ ਰਾਇਲਜ਼, ਜਲੰਧਰ ਵਾਰੀਅਰਜ਼ ਇਸ ਸਾਲ ਨਹੀਂ ਪਵੇਗੀ ਠੰਡ? ਅਲ ਨੀਨੋ ਨੇ ਵਧਾਈ ਟੈਂਸ਼ਨ, ਕਿਸਾਨ ਤੋਂ ਕਾਰੋਬਾਰੀ ਤੱਕ ਚਿੰਤਾ! ਪੰਜਾਬ ਵਿੱਚ ਬੇਟੇ ਨੂੰ ਮੁਰਦਾ ਮੰਨ ਕੇ ਪਰਿਵਾਰ ਨੇ ਕੀਤਾ ਸੰਸਕਾਰ ਅਮਰੀਕੀ ਐਸਕਾਰਟ ਇੱਕ ਵੱਡਾ ਝੂਠ ਹੈ: IRGC ਨੇ ਗੈਰ-ਅਨੁਪਾਲਕ ਜਹਾਜ਼ਾਂ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕੀ ਭਾਰਤ ਦੇ ਸਿਰ ਸਜੇਗਾ ਮਿਸ ਵਰਲਡ 2026 ਤਾਜ?

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵੱਡੀ ਅਪਡੇਟ

ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਵੱਡੀ ਅਪਡੇਟ


LPTV News / ਚੰਡੀਗੜ੍ਹ

ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ (ਗੈਰ-ਬਰਫ਼ੀਲੇ ਖੇਤਰਾਂ)—ਵਿੱਚ ਮਰਦਮਸ਼ੁਮਾਰੀ ਦੀ ਆਬਾਦੀ ਗਿਣਤੀ ਪਹਿਲਾਂ ਕਰਵਾਈ ਜਾਵੇਗੀ

ਪੰਜਾਬ ਵਿੱਚ ਮਰਦਮਸ਼ੁਮਾਰੀ ਦਾ ਕੰਮ ਜਨਵਰੀ 2027 ਦੇ ਪਹਿਲੇ ਹਫ਼ਤੇ ਪੂਰਾ ਹੋ ਜਾਵੇਗਾ

ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਹੁਣ ਕੇਂਦਰ ਸਰਕਾਰ ਵੱਲੋਂ ਜਾਰੀ ਮਰਦਮਸ਼ੁਮਾਰੀ ਦੇ ਨਵੇਂ ਸ਼ਡਿਊਲ ਨੇ ਚੋਣਾਂ ਦੇ ਸੰਭਾਵੀ ਸਮੇਂ ਬਾਰੇ ਤਸਵੀਰ ਕਾਫੀ ਹੱਦ ਤੱਕ ਸਾਫ਼ ਕਰ ਦਿੱਤੀ ਹੈ।

ਰਜਿਸਟਰਾਰ ਜਨਰਲ ਆਫ ਇੰਡੀਆ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਪੰਜਾਬ ਸਮੇਤ ਚਾਰ ਸੂਬਿਆਂ—ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ (ਗੈਰ-ਬਰਫ਼ੀਲੇ ਖੇਤਰਾਂ)—ਵਿੱਚ ਮਰਦਮਸ਼ੁਮਾਰੀ ਦੀ ਆਬਾਦੀ ਗਿਣਤੀ ਪਹਿਲਾਂ ਕਰਵਾਈ ਜਾਵੇਗੀ। ਇਸ ਫੈਸਲੇ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਸਾਰੇ ਸੂਬਿਆਂ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਮਰਦਮਸ਼ੁਮਾਰੀ ਦਾ ਸ਼ਡਿਊਲ:
16 ਨਵੰਬਰ ਤੋਂ 30 ਨਵੰਬਰ 2026: ਸੈਲਫ-ਇਨਯੂਮਰੇਸ਼ਨ (ਖੁਦ ਗਿਣਤੀ) ਦੀ ਸਹੂਲਤ ਦਿੱਤੀ ਜਾਵੇਗੀ।
1 ਦਸੰਬਰ 2026 ਤੋਂ 4 ਜਨਵਰੀ 2027: ਘਰ-ਘਰ ਜਾ ਕੇ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ।
5 ਤੋਂ 9 ਜਨਵਰੀ 2027: ਰਿਵੀਜ਼ਨਲ ਰਾਊਂਡ (ਸਮੀਖਿਆ ਦੌਰ) ਚਲਾਇਆ ਜਾਵੇਗਾ।
ਰੈਫਰੈਂਸ ਡੇਟ (ਹਵਾਲਾ ਮਿਤੀ): ਪੰਜਾਬ ਲਈ 5 ਜਨਵਰੀ 2027 ਨਿਰਧਾਰਤ ਕੀਤੀ ਗਈ ਹੈ।

ਇਸ ਸ਼ਡਿਊਲ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਮਰਦਮਸ਼ੁਮਾਰੀ ਦਾ ਕੰਮ ਜਨਵਰੀ 2027 ਦੇ ਪਹਿਲੇ ਹਫ਼ਤੇ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਹੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਫਰਵਰੀ-ਮਾਰਚ 2027 ਵਿੱਚ ਹੋ ਸਕਦੀਆਂ ਹਨ।

Punjab vidhan sabha election big update on the dates of the assembly elections in punjab


Punajb News advertisement banner Punajb News advertisement banner
Popular Posts
Just Now