ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰਿਆ ਰਾਹੁਲ ਗਾਂਧੀ ਦਾ ਚੈਲੇਂਜ ਮਹਿਲਾ ਡਾਕਟਰ ਜ਼ਿੰਦਾ ਜਲੀ, ਹੋਈ ਮੌਤ, ਪਤੀ ਵੈਂਟੀਲੇਟਰ 'ਤੇ, ਪਿਤਾ ਨੇ ਜਤਾਈ ਹੱਤਿਆ ਦੀ ਆਸ਼ੰਕਾ ਭਾਰਤ 6ਵੀਂ ਵਾਰ ਬਣਿਆ ਏਸ਼ੀਆਈ ਹਾਕੀ ਚੈਂਪੀਅਨ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ 'ਤੇ ਹਮਲਿਆਂ ਦੀ ਨਵੀਂ ਲਹਿਰ ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ ਢਾਕਾ ਡੇਂਗੂ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 445 ਤੱਕ ਪਹੁੰਚੀ

ਪਹਿਲਾ ਤੋ ਮਰ ਚੁੱਕੇ ਮਰੀਜ਼ ਦੇ ਇਲਾਜ ਲਈ ਪੈਸੇ ਮੰਗਣ ਦੇ ਆਰੋਪ, ਹਸਪਤਾਲ ਦੇ ਬਾਹਰ ਹੰਗਾਮਾ।

ਪਹਿਲਾ ਤੋ ਮਰ ਚੁੱਕੇ ਮਰੀਜ਼ ਦੇ ਇਲਾਜ ਲਈ ਪੈਸੇ ਮੰਗਣ ਦੇ ਆਰੋਪ, ਹਸਪਤਾਲ


LPTV / Chandigarh

ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਵੀਰਵਾਰ ਦੁਪਿਹਰ ਜ਼ਬਰਦਸਤ ਹੰਗਾਮਾ ਹੋਇਆਂ। ਵਰਕਸ਼ਾਪ ਚੋਕ ਸਥਿਤ ਨਿੱਜੀ ਹਸਪਤਾਲ ਵਿੱਚ ਮੋਗਾ ਦੇ ਰਹਿਣ ਵਾਲੇ ਕੁਝ ਲੋਕਾ ਨੇ ਪਹਿਲਾ ਹੀ ਮਰ ਚੁੱਕੇ ਮਰੀਜ਼ ਦੇ ਇਲਾਜ ਦੇ ਨਾਮ ਤੇ ਪੈਸੇ ਮੰਗਣ ਦੇ ਆਰੋਪ ਲਗਾਏ ਹਨ। ਦਰਸਲ ਮੋਗਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ ਬਲਵਿੰਦਰ ਦਾ ਸਾਹਕੋਟ ਵਿੱਚ ਐਕਸੀਡੇਟ ਹੋ ਗਿਆ ਸੀ ਤੇ ਜਿਸ ਵਿਅਕਤੀ ਨਾਲ ਉਸਦਾ ਐਕਸੀਡੇਂਟ ਹੋਇਆਂ ਸੀ ਨੇ ਬਲਵਿੰਦਰ ਨੂੰ ਜਲੰਧਰ ਦੇ ਹਸਪਤਾਲ ਦਾਖਲ ਕਰਵਾਇਆਂ ਤੇ ਚਲਾ ਗਿਆ।
ਬਲਵਿੰਦਰ ਦੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਕੁਝ ਦੇਰ ਬਾਅਦ ਮਿਲੀ। ਜਦੋਂ ਉਹ ਹਸਪਤਾਲ ਪਹੁੰਚੇ ਤਾ ਬਲਵਿੰਦਰ ਸਿੰਘ ਦੀ ਮੋਤ ਹੋ ਚੁੱਕੀ ਸੀ। ਬਲਵਿੰਦਰ ਸਿੰਘ ਦੇ ਪਰਿਵਾਰ ਮੁਤਾਬਕ ਹਸਪਤਾਲ ਨੇ ਉਸ ਵਿਅਕਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਸ ਨੇ ਬਲਵਿੰਦਰ ਸਿੰਘ ਨੂੰ ਦਾਖਲ ਕਰਵਾਇਆਂ ਸੀ। ਬਲਵਿੰਦਰ ਦੇ ਭਰਾ ਚਰਨਜੀਤ ਮੁਤਾਬਕ ਹਸਪਤਾਲ ਨੇ ਉਹਨਾਂ ਤੋ ਡੇਢ ਲੱਖ ਰੁਪਏ ਮੰਗਿਆਂ ਤੇ ਲਾਸ ਦੇਣ ਤੋ ਇਨਕਾਰ ਕਰ ਦਿੱਤਾ।
ਉਹਨਾਂ ਮੁਤਾਬਕ ਜਦੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸਨ ਕੀਤਾ ਗਿਆ ਤਾ ਹਸਪਤਾਲ ਨੇ ਕਿਹਾ ਕਿ ਬਲਵਿੰਦਰ ਉਹਨਾਂ ਕੋਲ ਮੁਰਿਤਕ ਹਾਲਤ ਵਿੱਚ ਹੀ ਆਇਆ ਸੀ। ਚਰਨਜੀਤ ਮੁਤਾਬਕ ਮਰਿਤੁਕ ਹਾਲਤ ਵਿੱਚ ਆਏ ਬਲਵਿੰਦਰ ਦੇ ਇਲਾਜ ਲਈ ਹਸਪਤਾਲ ਨੇ ਪੈਸੇ ਮੰਗੇ ਤੇ ਨਾਲ ਹਾਦਸੇ ਮਗਰੋਂ ਦਾਖਿਲ ਕਰਵਾਉਣ ਆਏ ਵਿਅਕਤੀ ਨਾਲ ਮਿਲੀਭੁਗਤ ਤਹਿਤ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਪਰ ਹੰਗਾਮੇ ਬਾਅਦ ਹਸਪਤਾਲ ਨੇ ਬਿਨਾ ਪੈਸੇ ਲਏ ਲਾਸ਼ ਪਰਿਵਾਰ ਨੂੰ ਦੇ ਦਿੱਤੀ।

A commotion outside the hospital on charges of asking for money for the treatment of a patient who had already died


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now