ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਮਿੱਤਰੋ.... ਯਾਦ ਹੈ ਅੱਜ ਦੇ ਦਿਨ ਕੀ ਹੋਇਆ ਸੀ?

ਮਿੱਤਰੋ.... ਯਾਦ ਹੈ ਅੱਜ ਦੇ ਦਿਨ ਕੀ ਹੋਇਆ ਸੀ?


LPTV / Chandigarh

ਲਾਈਵ ਪੰਜਾਬੀ ਟੀਵੀ: ਇਤਹਾਸ ਵਿੱਚ ਅੱਜ ਦਾ ਦਿਨ ਇੱਕ ਖ਼ਾਸ ਗੱਲ ਲਈ ਦਰਜ਼ ਹੈ ਕਿਉਂਕਿ ਅੱਜ ਹੀ ਦੇ ਦਿਨ ਸਾਲ 2016 ਵਿੱਚ ਸ਼ਾਮ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠੀਕ ਰਾਤ 8 ਵਜੇ ਨੋਟਬੰਦੀ ਦਾ ਐਲਾਨ ਕੀਤਾ ਸੀ। ਐਲਾਨ ਦੇ ਬਾਅਦ 1000 ਅਤੇ 500 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ।

ਨੋਟਬੰਦੀ ਦੀ ਇਹ ਘੋਸ਼ਣਾ ਉਸੇ ਰਾਤ ਤੋਂ ਹੀ ਲਾਗੂ ਹੋ ਗਈ ਸੀ । ਇਸ ਐਲਾਨ ਦੇ ਬਾਅਦ ਕੁਝ ਹੀ ਦੇਰ ਵਿਚ ਦੇਸ਼ ਵਿਚ ਭਾਜੜ ਮੱਚ ਗਈ । ਬੈਂਕਾਂ ਦੇ ਬਾਹਰ ਲੰਬੀਆਂ-ਲੰਬੀਆਂ ਕਤਾਰਾਂ ਲਗ ਗਈਆਂ । ਲੋਕ ਹਜ਼ਾਰ ਪੰਜ ਸੌ ਦੇ ਨੋਟਾਂ ਨੂੰ ਖਰਚ ਕਰਨ ਲਈ ਬਾਜ਼ਾਰਾਂ ਵੱਲ ਦੌੜਨ ਲਗੇ। ਰਾਤ 12 ਵਜੇ ਤੱਕ ਲੋਕ ਦੁਕਾਨਾਂ ਤੇ ਹੀ ਸਨ । ਬੈਂਕਾਂ ਦੇ ਬਾਹਰ ਲਾਈਨਾਂ ਲੱਗ ਗਈਆਂ ਅਤੇ ਨੋਟ ਬਦਲਣ ਲਈ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਰਹੀ। ਹਾਲਾਂਕਿ ਬਾਅਦ ਵਿੱਚ 500 ਅਤੇ 2000 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰ ਦਿੱਤੇ ਗਏ।

ਨੋਟ ਬਦਲਣ ਲਈ ਲੋਕਾਂ ਨੂੰ 50 ਦਿਨ ਦਾ ਸਮਾਂ ਦਿੱਤਾ ਗਿਆ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਘੋਸ਼ਣਾ ਦੇ ਬਾਅਦ ਨਿਊਜ਼ ਰੂਮ ਵਿਚ ਲਗਾਤਾਰ ਫ਼ੋਨ ਆਉਣਾ ਸ਼ੁਰੂ ਹੋ ਗਿਆ ਸੀ, ਪਹਿਲਾਂ ਜਾਣਕਾਰਾਂ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਸਭ ਕੁਝ ਸਾਹਮਣੇ ਆਇਆ ਹੈ । ਫਿਰ ਦਫ਼ਤਰ ਦੇ ਬਾਹਰ ਜਦੋਂ ਸੜਕਾਂ 'ਤੇ ਰੌਲਾ ਦੇਖਿਆ ਗਿਆ ਤਾਂ ਇਸ ਵਿਚਕਾਰ ਇਹ ਚਰਚਾ ਦਾ ਵਿਸ਼ਾ ਨੋਟਬੰਦੀ ਬਣ ਗਿਆ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਹੀ ਏਟੀਐਮ ਦੇ ਬਾਹਰ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਅਗਲੇ ਦਿਨ ਤੋਂ ਲੋਕਾਂ ਦੀਆਂ ਬੈਂਕਾਂ ਦੀਆਂ ਬਾਹਰਲੀਆਂ ਲਾਈਨਾਂ ਨਾਲ-ਨਾਲ ਲੋਕਾਂ ਦੇ ਵਿਚਕਾਰ ਕੁੱਟ ਮਾਰ ਦੀਆ ਘਟਨਾਵਾਂ ਵੀ ਵਾਪਰਣ ਲੱਗੀਆਂ । ਕਿਸੇ ਦੇ ਕੋਲ 50 ਅਤੇ 1000 ਰੁਪਏ ਦੇ ਨੋਟਾਂ ਦੀ ਭਰਮਾਰ ਸੀ ਤਾਂ ਕਿਸੇ ਦਾ ਪੈਸਾ ਬੈਂਕ ਵਿੱਚ ਸੀ, ਪਰ ਜੋ ਪੈਸਾ ਬੈਂਕ ਵਿੱਚ ਹੁੰਦਾ ਸੀ, ਉਹ ਵੀ ਉਸੀ ਬੈਂਕ ਤੋਂ ਪੈਸਾ ਨਿਕਲਦਾ ਸੀ, ਘੰਟਿਆਂ ਬੱਧੀ ਲਾਈਨਾਂ ਲੱਗਦੀਆਂ ਰਹੀਆਂ। ਇਹ ਸਿਲਸਿਲਾ ਅਗਲੇ 50 ਦਿਨ ਤੱਕ ਜਾਰੀ ਰਿਹਾ ਸੀ। ਲੋਕਾਂ ਨੂੰ ਨੋਟ ਬਦਲਣ ਲਈ 50 ਦਿਨ ਦਿੱਤੇ ਗਏ, ਪਰ ਕੁਝ ਸ਼ਰਤਾਂ ਨਾਲ ਸਰਕਾਰ ਨੂੰ ਇਹ ਸਮਾਂ ਵਧਾਉਣਾ ਵੀ ਪਿਆ।

Friends remember what happened today?


Popular Posts
Just Now