ਪੰਜਾਬ 'ਚ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਦਾ ਖੁੱਲ੍ਹਿਆ ਖਾਤਾ, ਮੇਅਰ Nitika Bhalla ਦੇ ਖ਼ਿਲਾਫ ਬੇਭਰੋਸਗੀ ਦਾ ਮਤਾ ਹੋਇਆ ਪਾਸ
LPTV / Chandigarh
ਸਟੇਟ ਡੈਸਕ: ਆਖ਼ਰ ਨਗਰ ਨਿਗਮ ਮੋਗਾ 'ਤੇ ਆਪਣੇ ਸੱਤਾਧਾਰੀ ਬਲ 'ਤੇ 'ਆਪ' ਨੇ ਕਬਜ਼ਾ ਕਰ ਹੀ ਲਿਆ। ਕਰੀਬੀ 29 ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਮੌਜੂਦਾ ਮੇਅਰ ਨੀਤਿਕਾ ਭੱਲਾ ਦੇ ਖ਼ਿਲਾਫ਼ 'ਆਪ' ਦੀ ਹਲਕਾ ਨਿਹਾਲ ਡਾ. ਅਮਨਦੀਪ ਕੌਰ ਅਰੋੜਾ ਨੇ 42 ਕੌਂਸਲਰ ਦੇ ਦਸਤਖ਼ਤ ਨਾਲ ਬੇਭਰੋਸਗੀ ਮਤਾ ਪਾਇਆ ਸੀ ਅਤੇ ਅੱਜ ਮੌਜੂਦਾ ਮੇਅਰ ਨੇ ਅਪਣਾ ਬਹੁਮਤ ਸਾਬਿਤ ਕਰਨਾ ਸੀ, ਪਰ ਉਹ ਬੇਭਰੋਸਗੀ ਮਤਾ ਜਿੱਤ ਨਹੀਂ ਸਕੇ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ 15 ਕੌਂਸਲਰਾਂ ਵਿਚੋਂ ਆਪਣੇ ਆਪ ਨੂੰ ਪਾਰਟੀ ਦੇ ਵਫਾਦਾਰ ਅਖਵਾਉਣ ਵਾਲੇ 13 ਕੌਂਸਲਰ ਵੀ 'ਆਪ' ਦੇ ਹੱਕ ਵਿਚ ਭੁਗਤ ਗਏ ਜੋ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Aam Aadmi Partys open account in the municipal corporation in Punjab passed a no confidence motion against Mayor Nitika Bhalla