ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Punjab Open Debate - ਸਨਅਤੀ ਸ਼ਹਿਰ 'ਚ ਕੱਲ੍ਹ ਲੱਗੇਗਾ ਸਿਆਸੀ ਅਖਾੜਾ, 'ਕਰਵਾ ਚੌਥ' ਤੋਂ ਪਹਿਲਾਂ ਖੁੱਲ੍ਹਣਗੇ ਲੀਡਰਾਂ ਦੇ ਭੇਤ !

Punjab Open Debate - ਸਨਅਤੀ ਸ਼ਹਿਰ 'ਚ ਕੱਲ੍ਹ ਲੱਗੇਗਾ ਸਿਆਸੀ ਅਖਾੜਾ,


LPTV / Chandigarh

ਸਟੇਟ ਡੈਸਕ : ਹੌਲੀ-ਹੌਲੀ ਪੰਜਾਬ 'ਚ ਜਿਥੇ ਠੰਢ ਜ਼ੋਰ ਫੜ ਰਹੀ ਹੈ, ਉਥੇ ਕੱਲ੍ਹ ਪੰਜਾਬ ਦੀ ਸਿਅਸਤ ਪੂਰੀ ਤਰ੍ਹਾਂ ਭਖ ਜਾਵੇਗੀ। ਕੱਲ੍ਹ ਪੰਜਾਬ 'ਚ ਅਜਿਹਾ ਹੋਣ ਵਾਲਾ ਹੈ ਜੋ ਅੱਜ ਤੱਕ ਨਹੀਂ ਹੋਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ। ਜਿਸ 'ਤੇ 1 ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਪਹਿਲਾਂ ਪੰਜਾਬ ਐਗਰੀਕਲਰ ਯੂਨੀਵਰਸਿਟੀ ਲੁਧਿਆਣਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਮੁੱਖ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਐਸਵਾਈਐਲ ਸਣੇ ਵੱਖ-ਵੱਖ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਦੀ ਚੁਣੌਤੀ ਦਿੱਤੀ ਗਈ ਸੀ। ਇਸ ਚੁਣੌਤੀ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਸ਼ਰਤਾਂ ਲਗਾ ਕੇ ਸਵੀਕਾਰ ਕਰ ਲਿਆ ਗਿਆ ਸੀ। ਹਾਲਾਂਕਿ ਮੁੱਖ ਮੰਤਰੀ ਵੱਲੋਂ ਕਈ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਕਰਵਾ ਚੌਥ ਵੀ ਹੈ। ਆਮ ਆਦਮੀ ਪਾਰਟੀ ਦੇ ਕਈ ਮੰਤਰੀ ਜਾਂ ਵਿਧਾਇਕ ਨਵੇਂ ਵਿਆਹੇ ਹੋਏ ਹਨ। ਪਰ ਕਰ ਮਹਾ ਡਿਬੇਟ ਹੋਣ ਕਾਰਨ ਸਾਰੇ ਖੁੱਲ੍ਹੀ ਬਹਿਸ 'ਚ ਨੂੰ ਪਹਿਲ ਦੇਣਗੇ। ਕਰਵਾ ਚੌਥ ਤੋਂ ਪਹਿਲਾਂ ਲੀਡਰ ਇਕ-ਦੂਜੇ ਦੇ ਭੇਤ ਖੋਲ੍ਹਣਗੇ। ਕੱਲ੍ਹ ਸਨਅਤੀ ਸ਼ਹਿਰ ਲੁਧਿਆਣਾ 'ਚ ਪਾਰਾ ਹਾਈ ਹੋਣ ਦੀ ਪੂਰਾ ਸੰਭਾਵਨਾ ਹੈ।
ਗੌਰਤਲਬ ਹੈ ਕਿ ਪੰਜਾਬ ਦੀ ਸਤ੍ਹਾ 'ਚ ਪਹਿਲੀ ਵਾਰ ਕਿਸੇ ਨਵੀਂ ਪਾਰਟੀ ਆਪ ਨੇ ਕਬਜ਼ਾ ਕੀਤਾ ਹੈ, ਇਸ ਸਮੇਂ ਪੰਜਾਬ 'ਤੇ 5 ਸਾਲ ਲਈ ਰਾਜ ਕਰੇਗੀ।
1 ਨਵੰਬਰ ਦਾ ਦਿਨ ਕਿਓਂ ਹੈ ਖਾਸ
1 ਨਵੰਬਰ ਦੇ ਦਿਨ ਭਾਰਤ ਵਿੱਚ ਕਈ ਇਤਿਹਾਸਕ ਬਦਲਾਅ ਹੋਏ। ਕਈ ਸਾਲ ਪਹਿਲਾਂ ਇਸ ਦਿਨ ਦੇਸ਼ ਦੇ ਵੱਖ-ਵੱਖ ਰਾਜਾਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸੇ ਦਿਨ ਸਾਲ 1956 ਤੋਂ ਸਾਲ 2000 ਤੱਕ, ਭਾਰਤ ਦੇ ਛੇ ਵੱਖ-ਵੱਖ ਰਾਜਾਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਇਹ ਛੇ ਰਾਜ ਇੱਕੋ ਦਿਨ ਆਪਣਾ ਸਥਾਪਨਾ ਦਿਵਸ ਮਨਾਉਂਦੇ ਹਨ। ਇਨ੍ਹਾਂ ਛੇ ਰਾਜਾਂ ਤੋਂ ਇਲਾਵਾ 1956 ਵਿੱਚ 1 ਨਵੰਬਰ ਦੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਮਾਨਤਾ ਦਿੱਤੀ ਗਈ ਸੀ। ਪੰਜਾਬ ਦੇ ਪੁਨਰਗਠਨ ਤੋਂ ਪੰਜਾਬ 'ਚ ਕਈ ਪਾਰਟੀਆਂ ਨੇ ਰਾਜ ਕੀਤਾ। ਕਈ ਪਾਰਟੀਆਂ ਅਪਣੇ ਵਧੀਆ ਕੰਮਾਂ ਦੇ ਕਾਰਨ ਮੁੜ ਮੁੜ ਸਤ੍ਹਾ 'ਤੇ ਕਾਬਜ਼ ਹੁੰਦੀਆਂ ਰਹੀਆਂ ਹਨ। ਪੰਜਾਬ 'ਚ ਜ਼ਿਆਦਾਤਰ ਰਿਜ਼ਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਆਦਾ ਦਬਦਬਾ ਰਿਹਾ ਹੈ। ਤਤਕਾਲੀ ਸਰਕਾਰ ਕਾਂਗਰਸ 'ਚ ਇਲੈਕਸ਼ਨਾਂ 'ਚ ਕਾਫੀ ਕਾਟੋ ਕਲੇਸ਼ ਰਹਿਣ ਕਾਰਨ ਪਾਰਟੀ ਆਮ ਆਦਮੀ ਪਾਰਟੀ ਤੋਂ ਕਰਾਰੀ ਹਾਰ ਮਿਲੀ। ਆਮ ਆਦਮੀ ਪਾਰਟੀ ਦੀ ਹਨੇਰੀ ਇੰਨੀ ਚੱਲੀ ਕਿ ਪੰਜਾਬ 'ਚ ਵੱਡੇ-ਵੱਡੇ ਲੀਡਰਾਂ ਦੀ ਤੌਬਾ ਕਰਵਾ ਦਿੱਤੀ।

Punjab Open Debate The political arena will be held tomorrow in the industrial city and the secrets of the leaders will be revealed before Chauth


Popular Posts
Just Now