ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3.4% ਹੋਈ, ਸਟੈਟਿਸਟਿਕਸ ਕੈਨੇਡਾ ਨੇ ਜਾਰੀ ਕੀਤੇ ਨਵੇਂ ਅੰਕੜੇ

ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3.4% ਹੋਈ, ਸਟੈਟਿਸਟਿਕਸ ਕੈਨੇਡਾ ਨੇ ਜਾ


raghuvanshi /

ਵਿਦੇਸ਼ ਡੈਸਕ : ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਕੈਨੇਡਾ ਵਿੱਚ ਮਹਿੰਗਾਈ ਦਰ ਵੱਧ ਕੇ 3.4 % ਦਰਜ ਕੀਤੀ ਗਈ। ਅਕਤੂਬਰ ਅਤੇ ਨਵੰਬਰ ਦੌਰਾਨ ਸਾਲਾਨਾ ਮਹਿੰਗਾਈ ਦਰ 3.1% ਤੇ ਬਰਕਰਾਰ ਰਹੀ ਸੀ।
ਸਟੈਟਕੈਨ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ, ਹਵਾਈ ਯਾਤਰਾ, ਪੈਸੰਜਰ ਵਾਹਨਾਂ ਅਤੇ ਕਿਰਾਇਆਂ ਕਰਕੇ ਮਹਿੰਗਾਈ ਦਰ ਵਧੇਰੇ ਦਰਜ ਹੋਈ ਹੈ। ਭੋਜਨ ਦੀਆਂ ਕੀਮਤਾਂ ਸਾਲਾਨਾ ਤੁਲਨਾ ਵਿੱਚ 4.7 ਪ੍ਰਤੀਸ਼ਤ ਵਧੇਰੇ ਦਰਜ ਹੋਈਆਂ। ਨਵੰਬਰ ਵਿੱਚ ਵੀ ਖਾਧ ਮਹਿੰਗਾਈ ਦੀ ਇਹੋ ਦਰ ਸੀ। ਕੈਨੇਡਾ ਵਿਚ ਤਾਜ਼ਾ ਮਹਿੰਗਾਈ ਦਰ ਬੈਂਕ ਔਫ਼ ਕੈਨੇਡਾ ਦੇ 2% ਮਹਿੰਗਾਈ ਦਰ ਦੇ ਟੀਚੇ ਤੋਂ ਅਜੇ ਜ਼ਿਆਦਾ ਹੈ। ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਬੈਂਕ ਔਫ਼ ਕੈਨੇਡਾ 2022 ਦੇ ਸ਼ੁਰੂ ਤੋਂ ਹੁਣ ਤੱਕ 10 ਵਾਰੀ ਵਿਆਜ ਦਰਾਂ ਵਧਾ ਚੁੱਕਾ ਹੈ ਅਤੇ ਆਰਥਿਕਤਾ ਵਿਚ ਧੀਮੇਪਣ ਦੇ ਮੱਦੇਨਜ਼ਰ ਬੈਂਕ ਨੇ ਪਿਛਲੇ ਕੁਝ ਮਹੀਨਿਆਂ ਤੋਂ ਵਿਆਜ ਦਰਾਂ ਨੂੰ 5% ‘ਤੇ ਬਰਕਰਾਰ ਰੱਖਿਆ ਹੈ।

Live punjabi tv


Popular Posts
Just Now