ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਦਿਲ ਦਾ ਦੌਰਾ ਪਿਆ, ਬਠਿੰਡਾ ਦੇ ਹਸਪਤਾਲ 'ਚ ਦਾਖਲ, ਜਾਣੋ ਹੁਣ ਕੀ ਹੈ ਹਾਲ
ਸਟੇਟ ਡੈਸਕ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਐਤਵਾਰ ਨੂੰ ਪਿੰਡ ਬਾਦਲ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਮਨਪ੍ਰੀਤ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਰਾਜੇਸ਼ ਬਾਦਲ ਦਾ ਇਲਾਜ ਸ਼ੁਰੂ ਕੀਤਾ। ਦੁਪਹਿਰ ਬਾਅਦ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ। ਇਸ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਫੋਨ 'ਤੇ ਮਨਪ੍ਰੀਤ ਦਾ ਹਾਲ ਚਾਲ ਪੁੱਛਿਆ।
ਡਾਕਟਰ ਰਾਜੇਸ਼ ਨੇ ਦੱਸਿਆ ਕਿ ਐਤਵਾਰ ਸਵੇਰੇ ਅਚਾਨਕ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਨਪ੍ਰੀਤ ਬਾਦਲ ਨੂੰ ਹਸਪਤਾਲ ਲੈ ਗਏ। ਇੱਥੇ ਮਨਪ੍ਰੀਤ ਬਾਦਲ ਨੇ ਆਪਣੀ ਛਾਤੀ ਦੇ ਦਰਦ ਬਾਰੇ ਦੱਸਿਆ। ਇਲਾਜ ਦੌਰਾਨ ਪਤਾ ਲੱਗਾ ਕਿ ਉਸ ਨੂੰ ਸਾਈਲੈਂਟ ਅਟੈਕ ਹੋਇਆ ਸੀ ਅਤੇ ਉਸ ਦੀ ਮੁੱਖ ਨਾੜੀ ਬੰਦ ਹੋ ਗਈ ਸੀ। ਇਸ ਕਾਰਨ ਮਨਪ੍ਰੀਤ 'ਤੇ ਦੋ ਸਟੰਟ ਲਗਾਏ ਗਏ ਹਨ। ਡਾਕਟਰ ਮੁਤਾਬਕ ਹੁਣ ਮਨਪ੍ਰੀਤ ਬਾਦਲ ਦੀ ਹਾਲਤ ਖਤਰੇ ਤੋਂ ਬਾਹਰ ਹੈ।
Former punjab finance minister manpreet badal suffered heart attack admitted bathinda hospital latest news livepunjabitv