ਦਿਲਰੋਜ਼ ਕਤਲ ਮਾਮਲੇ ਵਿਚ ਅਦਾਲਤ ਨੇ ਨੀਲਮ ਨੂੰ ਦੋਸ਼ੀ ਠਹਿਰਾਇਆ; 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ
Admin / Punjab
ਸਟੇਟ ਡੈਸਕ : ਜ਼ਿਲ੍ਹਾ ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਅਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹਤਿਆ ਕਰਨ ਦੇ ਮਾਮਲੇ ਵਿਚ ਨੀਲਮ ਨਾਂ ਦੀ 35 ਸਾਲਾ ਔਰਤ ਨੂੰ ਦੋਸ਼ੀ ਕਰਾਰ ਦਿਤਾ ਹੈ। ਸਜ਼ਾ ਦੀ ਮਿਆਦ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ। ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ‘ਤੇ ਅਗਵਾ ਕਰਕੇ ਸਲੇਮਟਾਬਰੀ ਇਲਾਕੇ ਵਿਚ ਰੇਤ ਦਾ ਗੱਡਾ ਖੋਦ ਕੇ ਜ਼ਿੰਦਾ ਦਫਨ ਕਰ ਦਿੱਤਾ ਸੀ।
ਰਿਪੋਰਟ ਮੁਤਾਬਕ ਨੀਲਮ ਦੇ ਮਨ ਵਿਚ ਪਰਿਵਾਰ ਪ੍ਰਤੀ ਦੁਸ਼ਮਣੀ ਸਾਜਿਸ਼ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਨੀਲਮ ਖਿਲਾਫ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਦੇ ਦੋਸ਼ ਹਨ, ਨਾ ਹੀ ਬੱਚੇ ਦੀ ਮੌਤ ਦੇ ਬਾਅਦ (302) ਤੇ ਸਬੂਤ ਨਸ਼ਟ ਕਰਨ (201) ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪਰਿਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕੱਢੇ ਸਨ।
ਨੀਲਮ ਤਲਾਕਸ਼ੁਦਾ ਹੈ ਤੇ 2015 ਤੋਂ ਆਪਣੇ 2 ਪੁੱਤਰਾਂ ਨਾਲ ਪੇਕੇ ਰਹਿ ਰਹੀ ਹੈ। ਉਸ ਦੇ ਪੁੱਤਰ ਸੜਕ ‘ਤੇ ਦੂਜੇ ਬੱਚਿਆਂ ਨਾਲ ਹੱਥੋਂਪਾਈ ਕਰਦੇ ਸਨ ਜਿਸ ਦੇ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਕਤਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਜ ਦੇ ਮਾਤਾ-ਪਿਤਾ ਨਾਲ ਕਿਸੇ ਛੋਟੀ ਜਿਹੀ ਗੱਲ ‘ਤੇ ਝਗੜਾ ਕੀਤੀ ਸੀ। ਉਸ ਨੇ ਦੁਸ਼ਮਣੀ ਪਾਲ ਲਈ ਤੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਕਰ ਦਿੱਤੀ। ਵਕੀਲ ਘੁੰਮਣ ਨੇ ਕਿਹਾ ਕਿ ਮਾਮਲੇ ਨੂੰ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ ਗਏ। ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਮੱਦੇਨਜ਼ਰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਹੈ।
Court Convicts Neelam In Dilrose Murder Case