ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Barnala - ਸਰਕਾਰੀ ਸਕੂਲ 'ਚ ਵਾਪਰਿਆ ਹਾਦਸਾ, ਸਬਮਰਸੀਬਲ ਬੋਰ ਕਰਦਿਆਂ ਮਿੱਟੀ ਦੀ ਢਿੱਗ ਡਿੱਗਣ ਕਾਰਨ ਵਿਅਕਤੀ ਦੀ ਹੋਈ ਮੌਤ, ਤਿੰਨ ਘੰਟੇ ਤੱਕ ਜੂਝਦਾ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ

Barnala - ਸਰਕਾਰੀ ਸਕੂਲ  'ਚ ਵਾਪਰਿਆ ਹਾਦਸਾ, ਸਬਮਰਸੀਬਲ ਬੋਰ ਕਰਦਿਆਂ


Admin / Punjab

ਹਰਪ੍ਰੀਤ ਧਾਲੀਵਾਲ ਛੰਨਾਂ,  ਬਰਨਾਲਾ : ਬਰਨਾਲਾ ਦੇ ਪਿੰਡ ਬੀਹਲਾ ਦੇ ਸਰਕਾਰੀ ਹਾਈ ਸਕੂਲ ਦੇ ਸਬਮਰਸੀਬਲ ਮੋਟਰ ਦੇ ਬੋਰ ਵਿਚ ਇਕ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਛਾਣ 55 ਸਾਲ ਦੇ ਸੋਹਣ ਖਾਨ ਪੁੱਤਰ ਮੋਦਨ ਖਾਨ, ਪਿੰਡ ਬੀਹਲਾ ਵਜੋਂ ਹੋਈ ਹੈ। ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਅਤੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਮੋਟਰ ਖੂਹੀ (ਟੋਆ) ਪੁੱਟਣ ਦਾ ਕੰਮ ਕਰਦਾ ਸੀ। ਇਸ ਮੌਕੇ ਮ੍ਰਿਤਕ ਦੇ ਭਰਾ, ਪਤਨੀ ਅਤੇ ਮੌਕੇ ਤੇ ਚਸ਼ਮਦੀਦ ਨੌਜਵਾਨ ਨੇ ਜਾਣਕਾਰੀ ਦਿੰਦੇ ਦੱਸਿਆ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਸਬਮਰਸੀਬਲ ਲਈ ਬੋਰ ਕਰਨ ਲਈ ਇੱਕ ਸਾਥੀ ਨਾਲ ਟੋਆ ਪੁੱਟ ਰਿਹਾ ਸੀ। ਜਦ ਉਹ 20 ਫੁੱਟ ਦੇ ਕਰੀਬ ਹੇਠਾਂ ਚਲਾ ਗਿਆ ਤਾਂ ਅਚਾਨਕ  ਉਸ 'ਤੇ  ਮਿੱਟੀ ਡਿੱਗ ਪਈ। ਉਹਦਾ ਸਾਥੀ ਉੱਪਰ ਖੜ੍ਹਾ ਹੋਣ ਕਾਰਨ ਬਚ ਗਿਆ, ਪਰ ਸੋਹਣ ਖਾਨ ਦੀ ਤਿੰਨ ਘੰਟੇ ਜ਼ਮੀਨ ਹੇਠਾਂ ਦਬਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਉਸਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਬਰਨਾਲਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁੱਖਦਾਈ ਘਟਨਾ ਨੂੰ ਲੈ ਕੇ ਪਰੀਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵਿਚ ਮਾਤਮ ਛਾ ਗਿਆ ਹੈ । ਪੀੜਤ ਪਰਿਵਾਰਕ ਮੈਂਬਰਾਂ ਸਕੀਨਾ (ਮ੍ਰਿਤਕ ਦੀ ਪਤਨੀ), ਮੋਹਨ ਖਾਨ (ਮ੍ਰਿਤਕ ਦੀ ਭਰਾ) ਤੇ ਜੀਵਿੰਦਰ ਸਿੰਘ (ਪਿੰਡ ਕਲੱਬ ਪ੍ਰਧਾਨ) ਨੇ ਆਰਥਿਕ ਮੁਆਵਜ਼ੇ ਦੀ ਮੰਗ ਕਰਦੇ ਕਿਹਾ ਕਿ ਮ੍ਰਿਤਕ ਸੋਹਣ ਖਾਨ ਆਪਣੀ ਅੰਗਹੀਣ ਪਤਨੀ, ਆਪਣੇ ਦੋ ਬੱਚੇ ਲੜਕਾ (21) ਤੇ ਲੜਕੀ (18) ਸਮੇਤ ਪਰ ਪਰਿਵਾਰ ਦਾ ਸਾਰਾ ਖਰਚਾ ਚਲਾ ਰਿਹਾ ਸੀ। ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਕੋਈ ਵੀ ਕਮਾਈ ਵਾਲਾ ਨਹੀਂ ਰਿਹਾ। ਮ੍ਰਿਤਕ ਛੋਟੇ ਮਕਾਨ ਵਿਚ ਹੀ ਆਪਣੇ ਪਰਿਵਾਰ ਨਾਲ ਗੁਜ਼ਾਰਾ ਕਰਦਾ ਸੀ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਟੱਲੇਵਾਲ ਦੇ ਐੱਸਐੱਚਓ ਸੁਖਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। 




Barnala an accident occurred in a government school a person died due to a mudslide while drilling a submersible the war of life and death was fought for three hours


Popular Posts
Just Now