Neetu Shatran Wala - ਜ਼ਿਮਨੀ ਚੋਣ ਹਾਰਨ ਤੋਂ ਬਾਅਦ ਚਿੱਕੜ 'ਚ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੀਡੀਓ ਵਾਇਰਲ
Admin / Punjab
ਸਟੇਟ ਡੈਸਕ : ਜਲੰਧਰ ਵਿਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਚਰਚਾ 'ਚ ਬਣਿਆ ਹੋਇਆ ਹੈ। ਜਲੰਧਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਗੰਦੇ ਪਾਣੀ 'ਚ ਲੇਟ ਗਿਆ ਅਤੇ ਉਸ ਨੇ ਗਲੇ ਵਿਚ ਨੋਟਾਂ ਦਾ ਹਾਰ ਪਾਇਆ ਹੋਇਆ ਹੈ।
ਹਾਲ ਹੀ ਵਿਚ ਜੋ ਵੀ ਡੀਓ ਸਾਹਮਣੇ ਆਇਆ ਹੈ ਉਸ ਵਿੱਚ ਦੇਖ ਸਕਦੇ ਹੋ ਕਿ ਨੀਟੂ ਸ਼ਟਰਾਂ ਵਾਲਾ ਪੈਸਿਆਂ ਵਾਲਾ ਨੋਟਾਂ ਦਾ ਹਾਰ ਪਾ ਕੇ ਗੰਦੇ ਪਾਣੀ ਵਿਚ ਜਾ ਕੇ ਬੈਠ ਗਿਆ ਹੈ। ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕਿ ਜਿਸ ਵਿਚ ਲੋਕ ਉਸਨੂੰ ਲੱਡੂ ਖਿਲਾ ਰਹੇ ਹਨ ਅਤੇ ਉਹ ਖਾਣ ਤੋਂ ਮਨਾ ਕਰਿਦਆਂ ਦਿਖਾਈ ਦਿੱਤਾ ਹੈ। ਇਸ ਤੋਂ ਬਾਅਦ ਨੀਟੂ ਆਪਣੀ ਹਾਰ ਕਰਕੇ ਉਹ ਰੋ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਇਸ ਵੇਲੇ ਚਰਚਾ ਵਿੱਚ ਹੈ ਅਤੇ ਲੋਕ ਰਸਤੇ ਵਿਚ ਖੜ ਕੇ ਵੀਡੀਓ ਬਣਾ ਰਹੇ ਹਨ। ਦਰਅਸਲ ਇਸ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲਿਆਂ ਨਾਲ ਖਾਸ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਜੇਕਰ ਇਸ ਵਾਰ ਹਾਰ ਮਿਲੀ ਤਤਾਂ ਉਹ ਚਿੱਕੜ ਵਿੱਚ ਨਹਾ ਲਵੇਗਾ। ਜਾਣਕਾਰੀ ਅਨੁਸਾਰ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਸਾਹਮਣੇ ਆ ਗਏ ਹਨ। ਜਿਸ ਵਿਚ ਨੀਟੂ ਸ਼ਟਰਾਂ ਵਾਲੇ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਹੈ।
Independent Candidate Sitting In The Mud After Losing The By election Neetu Shatran Wala