Theft in village Mewa Singh Wala - ਹੈਲਥ ਸੈਂਟਰ 'ਚੋਂ ਕੰਪਿਊਟਰ, ਵੇਟ ਮਸ਼ੀਨ, ਪ੍ਰਿੰਟਰ, ਦਵਾਈਆਂ ਤੇ ਹੋਰ ਸਾਮਾਨ ਲੈ ਉੱਡੇ ਚੋਰ
Admin / Punjab
ਸਟੇਟ ਡੈਸਕ : ਪਿੰਡ ਮੇਵਾ ਸਿੰਘ ਵਾਲਾ ਦੇ ਹੈਲਥ ਸੈਂਟਰ ਵਿਖੇ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚੋਰ ਹੈਲਥ ਸੈਂਟਰ ਵਿਚੋਂ ਕੰਪਿਊਟਰ, ਵੇਟ ਮਸ਼ੀਨ, ਪ੍ਰਿੰਟਰ ਸਮੇਤ ਦਵਾਈਆਂ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਇਸ ਦੀ ਜਾਣਕਾਰੀ ਹੈਲਥ ਸੈਂਟਰ ਵਿਖੇ ਕੰਮ ਕਰਦੇ ਸਫਾਈ ਸੇਵਕ ਤਰਸੇਮ ਸਿੰਘ ਵੱਲੋਂ ਦਿੱਤੀ ਗਈ ਹੈ। ਇਸ ਵਾਰਦਾਤ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਕਾਰਵਾਈ ਕਰ ਡਿਸਪੈਚ ਨੰਬਰ 32 ਦੇ ਦਿੱਤਾ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
Theft In Village Mewa Singh Wala Thieves Stole Computer And Other Goods From The Health Center