ਪੰਜਾਬ 'ਚ 25 ਆਈਏਐੱਸ, 7 ਆਈਪੀਐੱਸ ਤੇ 99 ਪੀਸੀਐੱਸ ਸਮੇਤ 267 ਅਫਸਰ ਹੋਏ ਇਧਰੋਂ ਉਧਰ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਅਤੇ ਓਐੱਸਡੀ ਓਮਕਾਰ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮਾਨ ਸਰਕਾਰ ਨੇ ਦੇਰ ਰਾਤ 267 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ 267 ਅਧਿਕਾਰੀਆਂ ਵਿਚ 25 ਆਈਏਐੱਸ, ਸੱਤ ਆਈਪੀਐੱਸ, 99 ਪੀਸੀਐੱਸ ਅਤੇ 136 ਡੀਐੱਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹਨ। 1994 ਬੈਚ ਦੇ ਸੀਨੀਅਰ ਆਈਏਐੱਸ ਅਧਿਕਾਰੀ ਆਲੋਕ ਸ਼ੇਖਰ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। 1994 ਬੈਚ ਦੇ ਇੱਕ ਹੋਰ ਸੀਨੀਅਰ ਆਈਏਐੱਸ ਅਧਿਕਾਰੀ ਧੀਰੇਂਦਰ ਕੁਮਾਰ ਤਿਵਾੜੀ ਨੂੰ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ।
ਆਈਏਐੱਸ ਦਿਲਰਾਜ ਸਿੰਘ ਨੂੰ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਆਈਏਐੱਸ ਅਧਿਕਾਰੀ ਨੀਰੂ ਕਤਿਆਲ ਗੁਪਤਾ ਨੂੰ ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਦਾ ਚਾਰਜ ਦਿੱਤਾ ਗਿਆ ਹੈ।
ਆਈਏਐੱਸ ਰਵਿੰਦਰ ਸਿੰਘ ਨੂੰ ਉਚੇਰੀ ਸਿੱਖਿਆ ਦਾ ਡਾਇਰੈਕਟਰ, ਆਈਏਐੱਸ ਵਰਜੀਤ ਵਾਲੀਆ ਨੂੰ ਸੀਐੱਮ ਦਾ ਵਧੀਕ ਪ੍ਰਮੁਖ ਸਕੱਤਰ ਦੇ ਨਾਲ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀਈਓ, ਆਈਏਐੱਸ ਰਾਹੁਲ ਭੰਡਾਰੀ ਨੂੰ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦਾ ਪ੍ਰਮੁੱਖ ਸਕੱਤਰ, ਆਈਏਐੱਸ ਰਾਹੁਲ ਤਿਵਾੜੀ ਨੂੰ ਨਵੇਂ ਅਤੇ ਨਵਿਆਉਣਯੋਗ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਚਾਰਜ, ਆਈਏਐੱਸ ਸੰਦੀਪ ਹੰਸ ਨੂੰ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਐਡੀਸ਼ਨਲ ਸੀਈਓ, ਆਈਏਐੱਸ ਸੰਯਮ ਅਗਰਵਾਲ ਨੂੰ ਬਠਿੰਡਾ ਨਗਰ ਨਿਗਮ ਦਾ ਕਮਿਸ਼ਨਰ, ਆਈਏਐੱਸ ਹਰਪ੍ਰੀਤ ਸਿੰਘ ਨੂੰ ਮਾਲ ਵਿਭਾਗ ਦਾ ਵਿਸ਼ੇਸ਼ ਸਕੱਤਰ ਅਤੇ ਖੇਡ ਅਤੇ ਯੁਵਕ ਮਾਮਲਿਆਂ ਦੇ ਡਾਇਰੈਕਟਰ ਦਾ ਕਾਰਜਭਾਰ ਦਿੱਤਾ ਗਿਆ ਹੈ। ਆਈਏਐੱਸ ਅਦਿੱਤਿਆ ਉੱਪਲ ਨੂੰ ਪਠਾਨਕੋਟ ਨਗਰ ਨਿਗਮ ਦੇ ਕਮਿਸ਼ਨਰ ਦਾ ਚਾਰਜ, ਆਈਏਐੱਸ ਅਭਿਜੀਤ ਕਪਲਿਸ਼ ਨੂੰ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਅਤੇ ਪੰਜਾਬ ਵਿਕਾਸ ਕਮਿਸ਼ਨ ਦੇ ਸਕੱਤਰ ਦਾ ਚਾਰਜ ਸੌਂਪਿਆ ਗਿਆ ਹੈ।
ਆਈਏਐੱਸ ਅੰਕੁਰਜੀਤ ਸਿੰਘ ਨੂੰ ਜਲੰਧਰ ਕਾਰਪੋਰੇਸ਼ਨ ਦਾ ਵਧੀਕ ਕਮਿਸ਼ਨਰ, ਆਈਏਐੱਸ ਚੰਦਰਜੋਤ ਸਿੰਘ ਨੂੰ ਏਡੀਸੀ ਰੂਪਨਗਰ ਦਿਹਾਤੀ ਵਿਕਾਸ, ਆਈਏਐੱਸ ਓਜਸਵੀ ਨੂੰ ਏਡੀਸੀ ਫਰੀਦਕੋਟ, ਆਈਏਐੱਸ ਨਿਕਾਸ ਕੁਮਾਰ ਨੂੰ ਏਡੀਸੀ ਹੁਸ਼ਿਆਰਪੁਰ ਪੇਂਡੂ ਵਿਕਾਸ, ਹਰਜਿੰਦਰ ਸਿੰਘ ਨੂੰ ਏਡੀਸੀ ਪਠਾਨਕੋਟ, ਆਈਏਐੱਸ ਕੰਚਨ ਨੂੰ ਵਧੀਕ ਸਕੱਤਰ ਵਿਜੀਲੈਂਸ, ਆਈਏਐੱਸ ਅਪਰਨਾ ਐੱਮਬੀ ਨੂੰ ਐੱਸਡੀਐੱਮ ਸੁਲਤਾਨਪੁਰ ਲੋਧੀ, ਆਈਏਐੱਸ ਸਿਮਰਨਦੀਪ ਸਿੰਘ ਨੂੰ ਐੱਸਡੀਐੱਮ ਰਾਏਕੋਟ, ਆਈਏਐੱਸ ਜਸਪਿੰਦਰ ਸਿੰਘ ਨੂੰ ਐੱਸਡੀਐੱਮ ਦੀਨਾਨਗਰ, ਆਈਏਐੱਸ ਦਿਵਿਆ ਪੀ ਨੂੰ ਐੱਸਡੀਐੱਮ ਤਰਨਤਾਰਨ, ਆਈਏਐੱਸ ਵਿਵੇਕ ਕੁਮਾਰ ਮੋਦੀ ਨੂੰ ਐੱਸਡੀਐੱਮ ਦਸੂਹਾ, ਆਈਏਐੱਸ ਕ੍ਰਿਸ਼ਨਪਾਲ ਰਾਜਪੂਤ ਨੂੰ ਐੱਸਡੀਐੱਮ ਖਡੂਰ ਸਾਹਿਬ ਅਤੇ ਆਈਏਐੱਸ ਡੇਵੀ ਗੋਇਲ ਨੂੰ ਐੱਸਡੀਐੱਮ ਭੁੱਲਥ ਦਾ ਚਾਰਜ ਸੌਂਪਿਆ ਗਿਆ ਹੈ।
ਬਦਲੇ ਗਏ ਅਫਸਰਾਂ 'ਚ 136 ਡੀਐੱਸਪੀ ਵੀ ਸ਼ਾਮਲ
ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਸੱਤ ਆਈਪੀਐੱਸ ਸਮੇਤ 143 ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕੀਤਾ। ਜਿਨ੍ਹਾਂ ਸੱਤ ਆਈਪੀਐੱਸ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿਚ ਆਈਪੀਐੱਸ ਅਰਵਿੰਦ ਮੀਨਾ ਨੂੰ ਅੰਮ੍ਰਿਤਸਰ ਸਬ ਡਿਵੀਜ਼ਨ ਉੱਤਰੀ ਦਾ ਏਐੱਸਪੀ, ਆਈਪੀਐੱਸ ਅਕਰਸ਼ੀ ਜੈਨ ਨੂੰ ਲੁਧਿਆਣਾ ਸਬ ਡਿਵੀਜ਼ਨ ਦਾ ਏਐੱਸਪੀ, ਆਈਪੀਐੱਸ ਵੈਭਵ ਚੌਧਰੀ ਨੂੰ ਏਐੱਸਪੀ ਡਿਟੈਕਟਿਵ ਪਟਿਆਲਾ, ਆਈਪੀਐੱਸ ਸੀਰੀਵੇਨਲ ਨੂੰ ਜਲੰਧਰ ਸਬ ਡਿਵੀਜ਼ਨ ਮਾਡਲ ਟਾਊਨ ਦਾ ਏਐੱਸਪੀ, ਆਈਪੀਐੱਸ ਜਯੰਤ ਪੁਰੀ ਨੂੰ ਐੱਸਏਐੱਸ ਨਗਰ ਸਬ ਡਿਵੀਜ਼ਨ ਸਿਟੀ-1 ਦੇ ਏਐੱਸਪੀ ਦਾ ਚਾਰਜ, ਆਈਪੀਐੱਸ ਦਿਲਪ੍ਰੀਤ ਸਿੰਘ ਨੂੰ ਗੁਰਦਾਸਪੁਰ ਸਬ ਡਿਵੀਜ਼ਨ ਦੀਨਾਨਗਰ ਦਾ ਏਐੱਸਪੀ ਅਤੇ ਆਈਪੀਐੱਸ ਰਿਸ਼ਭ ਭੋਲਾ ਨੂੰ ਜਲੰਧਰ ਸਬ ਡਿਵੀਜ਼ਨ ਨਾਰਥ ਦਾ ਏਐੱਸਪੀ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 136 ਡੀਐੱਸਪੀ ਦੇ ਵੀ ਤਬਾਦਲੇ ਕੀਤੇ ਗਏ ਹਨ।
267 Officers Including 25 IAS 7 IPS And 99 PCS Were Recruited In Punjab